ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਾਇਣ, ਮਹਾਭਾਰਤ ਤੋਂ ਬਾਅਦ ਹੁਣ ਦੂਰਦਰਸ਼ਨ 'ਤੇ ਸ਼ੁਰੂ ਹੋ ਰਿਹੈ 'ਸ਼੍ਰੀ ਕ੍ਰਿਸ਼ਨਾ'

ਰਾਮਾਇਣ, ਮਹਾਭਾਰਤ ਨੂੰ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ ਦੂਰਦਰਸ਼ਨ ਉੱਤੇ 'ਸ਼੍ਰੀ ਕ੍ਰਿਸ਼ਨਾ' ਦੀ ਵਾਪਸੀ ਹੋ ਰਹੀ ਹੈ। ਰਾਮਾਨੰਦ ਸਾਗਰ ਨੇ ‘ਸ਼੍ਰੀ ਕ੍ਰਿਸ਼ਨਾ’ ਦਾ ਵੀ ਨਿਰਦੇਸ਼ਨ ਕੀਤਾ ਸੀ। ਡੀਡੀ ਨੈਸ਼ਨਲ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ਖੁਸ਼ਕਿਸਮਤੀ ਸਾਡੇ ਸਰੋਤਿਆਂ ਲਈ !!
 

ਛੇਤੀ ਆ ਰਿਹਾ 'ਸ਼੍ਰੀ ਕ੍ਰਿਸ਼ਨਾ' 

 

 

ਕੁਝ ਦਿਨ ਪਹਿਲਾਂ ਦਰਸ਼ਕਾਂ ਨੇ ਰਾਮਾਇਣ ਅਤੇ ਮਹਾਭਾਰਤ ਤੋਂ ਬਾਅਦ ਸ਼੍ਰੀ ਕ੍ਰਿਸ਼ਨਾ ਦੇ ਮੁੜ ਪ੍ਰਸਾਰਨ ਦੀ ਮੰਗ ਕੀਤੀ ਸੀ ਅਤੇ ਹੁਣ ਉਨ੍ਹਾਂ ਦੀ ਇਹ ਮੰਗ ਵੀ ਪੂਰੀ ਹੋ ਗਈ ਹੈ।

 

ਤੁਹਾਨੂੰ ਦੱਸ ਦੇਈਏ ਕਿ ਰਾਮਾਨੰਦ ਆਰਟਸ ਦੇ ਨਿਰਮਾਣ ਅਧੀਨ ਬਣਿਆ ਇਹ ਸ਼ੋਅ 1993 ਵਿੱਚ ਦੂਰਦਰਸ਼ਨ ਦੇ ਮੈਟਰੋ ਚੈਨਲ ਉੱਤੇ ਪ੍ਰਸਾਰਿਤ ਹੋਇਆ ਸੀ ਅਤੇ ਇਸ ਤੋਂ ਬਾਅਦ 1996 ਵਿੱਚ ਦੂਰਦਰਸ਼ਨ ਉੱਤੇ ਪ੍ਰਸਾਰਿਤ ਹੋਇਆ ਸੀ।
 

ਸ਼ੋਅ ਵਿੱਚ ਸ਼੍ਰੀ ਕ੍ਰਿਸ਼ਨ ਦਾ ਕਿਰਦਾਰ ਸਰਵਦਮਨ ਡੀ ਬੈਨਰਜੀ ਨੇ ਨਿਭਾਇਆ ਸੀ। ਸਰਵਦਮਨ ਬੈਨਰਜੀ ਨੂੰ ਇਸ ਸ਼ੋਅ ਤੋਂ ਕਾਫ਼ੀ ਪ੍ਰਸਿੱਧੀ ਮਿਲੀ। ਲੋਕ ਉਸ ਨੂੰ ਸੱਚਮੁੱਚ ਭਗਵਾਨ ਕ੍ਰਿਸ਼ਨ ਮੰਨਦੇ ਸਨ। ਉਹ ਰਾਮਾਇਣ, 'ਅਰਜੁਨ', 'ਜੈ ਗੰਗਾ ਮਈਆ' ਅਤੇ 'ਓਮ ਨਮ: ਸ਼ਿਵਾਏ' ਵਰਗੇ ਸ਼ੋਅ 'ਚ ਵੀ ਨਜ਼ਰ ਆਏ ਹਨ।

 

ਤੁਹਾਨੂੰ ਦੱਸ ਦਈਏ ਕਿ 14ਵੇਂ ਹਫ਼ਤੇ ਦੀ ਟੀਆਰਪੀ ਸੂਚੀ ਵਿੱਚ ਰਾਮਾਇਣ ਨੇ ਬਾਜ਼ੀ ਮਾਰੀ ਸੀ। 
 

ਰਮਾਇਣ ਸ਼ੋਅ ਸਭ ਤੋਂ ਵੱਧ ਵੇਖਿਆ ਗਿਆ ਸੀ ਜਿਸ ਕਾਰਨ ਸ਼ੋਅ ਮੁੜ ਟੀਆਰਪੀ ਵਿੱਚ ਚੋਟੀ ਉੱਤੇ ਰਿਹਾ। ਰਾਮਾਇਣ ਤੋਂ ਬਾਅਦ ਦੂਜੇ ਨੰਬਰ ਉੱਤੇ ਮਹਾਂਭਾਰਤ ਸੀ। ਦੱਸ ਦੇਈਏ ਕਿ ਮਹਾਭਾਰਤ ਡੀਡੀ ਭਾਰਤੀ ਅਤੇ ਡੀਡੀ ਰੀਟਰੋ 'ਤੇ ਆਉਂਦੇ ਹਨ।

 

 


.....

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after ramayan and mahabharat now shri krishna will telecast on dd national