ਅਭਿਨੇਤਰੀ ਐਸ਼ਵਰਿਆ ਰਾਏ ਬਚਨ ਭਾਰਤ `ਚ ਆਪਣੀ ਤਰ੍ਹਾਂ ਦਾ ‘ਮੀ ਟੂ` ਮੁਹਿੰਮ ਚਲਾਉਣ `ਤੇ ਖੁਸ਼ ਹੈ ਅਤੇ ਉਨ੍ਹਾਂ ਮੰਗਲਵਾਰ ਨੂੰ ਕਿਹਾ ਕਿ ਯੌਨ ਉਤਪੀੜਨ ਦੇ ਆਪਣੇ ਅਨੁਭਵ ਸਾਂਝਾ ਕਰਨ ਵਾਲੀਆਂ ਮਹਿਲਾਵਾਂ ਨੂੰ ਹੋਰ ਸਮਰਥਨ ਅਤੇ ਮਜ਼ਬੂਤੀ ਦਿੱਤੀ ਜਾਣੀ ਚਾਹੀਦੀ ਹੈ।
ਤਨੂਸ੍ਰੀ ਦਤਾ ਵੱਲੋਂ ਨਾਨਾ ਪਾਟੇਕਰ ਖਿਲਾਫ ਉਤਪੀੜਨ ਦਾ ਦੋਸ਼ ਲਗਾਉਣ ਬਾਅਦ ਦੇਸ਼ `ਚ ‘ਮੀ ਟੂ` ਮੁਹਿੰਮ `ਚ ਤੇਜ਼ੀ ਆਈ ਹੈ। ਆਲੋਕ ਨਾਥ, ਰਜਤ ਕਪੂਰ, ਵਿਕਾਸ ਬਹਲ ਅਤੇ ਕਾਮੇਡੀ ਗਰੁੱਪ ਏਆਈਬੀ ਸਮੇਤ ਮੰਨੋਰੰਜਨ ਜਗਤ ਦੇ ਕਈ ਲੋਕਾਂ `ਤੇ ਯੌਨ ਉਤਪੀੜਨ ਦੇ ਦੋਸ਼ ਲੱਗੇ ਹਨ।
ਭਾਸ਼ਾ ਅਨੁਸਾਰ ਐਸ਼ਵਰਿਆ ਨੇ ਇਕ ਇੰਟਰਵਿਊ `ਚ ਕਿਹਾ ਕਿ ‘ਮੀ ਟੂ` ਮੁਹਿੰਮ ਮੌਜੂਦਾ ਸਮੇਂ `ਚ ਤੇਜ਼ ਹੋਈ ਹੈ। ਸੋਸ਼ਲ ਮੀਡੀਆ ਨਾਲ ਦੁਨੀਆ ਛੋਟੀ ਹੋ ਗਈ ਹੈ, ਹਰ ਆਵਾਜ਼ ਵੱਡੀ ਹੋ ਰਹੀ ਹੈ। ਵਰਤਮਾਨ ਸਮੇਂ ਬਾਰੇ ਇਹ ਦੇਖਣਾ ਚੰਗਾ ਹੈ ਕਿ ਮੀਡੀਆ ਦੇ ਮੈਂਬਰ ਇਸ ਨਾਲ ਜੁੜ ਗਏ ਹਨ ਅਤੇ ਅਜਿਹੀਆਂ ਆਵਾਜ਼ਾਂ ਨੂੰ ਪ੍ਰੇਰਿਤ ਕਰ ਰਹੇ ਹਨ ਜਿਨ੍ਹਾਂ ਨੂੰ ਸੁਣੇ ਜਾਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਮੰਚ ਦਿੱਤਾ ਜਾ ਰਿਹਾ ਹੈ। ਦੇਸ਼ ਦਾ ਕਾਨੂੰਨ ਨਿਆਂ ਕਰੇਗਾ।
ਉਨ੍ਹਾਂ ਕਿਹਾ ਕਿ ਵਿਅਕਤੀਗਤ ਮਾਮਲਿਆਂ `ਚ ਸਪੱਸ਼ਟ ਟਿੱਪਣੀ ਕਰਨਾ ਸਹੀ ਨਹੀਂ ਹੋਵੇਗਾ ਕਿਉਂਕਿ ਮਾਮਲੇ ਅਦਾਲਤ `ਚ ਵਿਚਾਰਧੀਨ ਹਨ ਅਤੇ ਸਾਡੇ ਵਲੋਂ ਜਿ਼ੰਮੇਦਾਰੀਪੂਰਣ ਨਹੀਂ ਹੋਵੇਗਾ, ਪ੍ਰੰਤੂ ਇਸ ਦੇ ਨਾਲ, ਭਗਵਾਨ ਕ੍ਰਿਪਾ ਕਰੇ ਅਤੇ ਅਜਿਹੀਆਂ ਅਵਾਜ਼ਾਂ ਨੂੰ ਮਜ਼ਬੂਤੀ ਦੇਵੇ, ਜਿਨ੍ਹਾਂ ਦੇ ਸਮਰਥਨ ਦੀ ਲੋੜ ਹੈ।