ਕਾਨਜ਼ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਮੁੰਬਈ ਵਾਪਸ ਪਰਤ ਆਈ ਹੈ। ਬੀਤੀ ਰਾਤ ਐਸ਼ਵਰਿਆ ਰਾਏ ਨੂੰ ਬੇਟੀ ਆਰਾਧਿਆ ਨਾਲ ਮੁੰਬਈ ਏਅਰਪੋਰਟ ਉੱਤੇ ਵੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੋਨਾਂ ਦੀ ਦਿੱਖ ਕਾਫੀ ਕੂਲ ਅਤੇ ਪ੍ਰਭਾਵਸ਼ਾਲੀ ਨਜ਼ਰ ਆਈ।
ਏਅਰਪੋਰਟ 'ਤੇ ਐਸ਼ਵਰਿਆ ਰਾਏ ਕਾਲੇ ਕੱਪੜਿਆਂ ਵਿੱਚ ਨਜ਼ਰ ਆਈ। ਉਥੇ ਬੇਟੀ ਆਰਾਧਿਆ ਪਿੰਕ ਫਰੋਕ ਵਿਚ ਦਿਖਾਈ ਦਿੱਤੀ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਕਾਨਜ਼ ਵਿੱਚ ਐਸ਼ਵਰਿਆ ਰਾਏ ਨੇ ਆਪਣੇ ਫੈਸ਼ਨੇਬਲ ਸਟਾਈਲ ਨਾਲ ਧੂਮ ਮਚਾ ਦਿੱਤੀ ਸੀ। ਇਸ ਤੋਂ ਪਹਿਲਾਂ, ਕੰਗਨਾ ਰਨੌਤ, ਦੀਪਿਕਾ ਪਾਦੂਕੋਣ, ਡਾਇਨਾ ਪੇਂਟੀ, ਹੁਮਾ ਕੁਰੈਸ਼ੀ, ਪ੍ਰਿਯੰਕਾ ਚੋਪੜਾ ਅਤੇ ਹਿਨਾ ਖ਼ਾਨ ਇਸ ਦਾ ਹਿੱਸਾ ਬਣੇ ਸਨ।