ਅਦਾਕਾਰਾ ਐਸ਼ਵਰਿਆ ਸਾਖੁਜਾ ਆਉਣ ਵਾਲੇ ਟੈਲੀਵਿਜ਼ਨ ਸੀਰੀਅਲ 'ਯੇ ਹੈ ਚਾਹਤੇਂ' ਨਾਲ ਪਹਿਲੀ ਵਾਰ ਨਕਾਰਾਤਮਕ ਕਿਰਦਾਰ ਨਿਭਾਉਣ ਜਾ ਰਹੀ ਹੈ। ਅਦਾਕਾਰਾ ਨੇ ਇਸ ਬਾਰੇ ਦੱਸਿਆ ਕਿ ਉਹ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਤਿਆਰੀ ਕਰ ਰਹੀ ਹੈ।
ਐਸ਼ਵਰਿਆ ਨੇ ਕਿਹਾ, "ਮੈਂ ਬਹੁਤ ਸਾਰੇ ਬਾਲਾਜੀ ਸ਼ੋਅ ਲਈ ਆਡੀਸ਼ਨ ਦਿੱਤਾ ਹੈ ਅਤੇ ਜਦੋਂ ਵੀ ਮੈਂ ਕਿਸੇ ਨਕਾਰਾਤਮਕ ਕਿਰਦਾਰ ਲਈ ਆਡੀਸ਼ਨ ਦਿੱਤਾ ਤਾਂ ਮੈਨੂੰ ਦੱਸਿਆ ਗਿਆ ਕਿ ਮੈਂ ਬਹੁਤ ਸਕਾਰਾਤਮਕ ਦਿਖਦੀ ਹਾਂ। ਇਸ ਲਈ ਜਦੋਂ ਮੈਨੂੰ ਇਹ ਭੂਮਿਕਾ ਮਿਲੀ, ਫਿਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਹੁਣ ਕਿਉਂ? ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਬਾਅਦ ਚ ਪਤਾ ਲੱਗ ਜਾਵੇਗਾ ਕਿ ਅਸੀਂ ਤੁਹਾਨੂੰ ਕਿਉਂ ਚੁਣਿਆ ਹੈ ਅਤੇ ਜਿੱਥੋਂ ਤੱਕ ਮੇਰਾ ਵਿਸ਼ਵਾਸ ਹੈ, ਉਹ ਆਪਣੇ ਦਰਸ਼ਕਾਂ ਨੂੰ ਹੈਰਾਨ ਕਰਨਾ ਚਾਹੁੰਦੇ ਹਨ ਤੇ ਇਸ ਲਈ ਉਹ ਅਜਿਹਾ ਕਰ ਰਹੇ ਹਨ।
ਐਸ਼ਵਰਿਆ ਨੇ ਅੱਗੇ ਆਪਣੇ ਕਿਰਦਾਰ ਬਾਰੇ ਦੱਸਿਆ, ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਇਸ 'ਤੇ ਕੰਮ ਕਿਵੇਂ ਕਰਨਾ ਹੈ ਅਤੇ ਮੇਰੀ ਟੀਮ ਇਸ ਕੰਮ ਚ ਮੇਰੀ ਮਦਦ ਕਰ ਰਹੀ ਹੈ। ਆਦਤ ਤੋਂ ਮਜਬੂਰ ਮੈਂ ਹਰ ਦੋ ਵਾਕਾਂ ਤੋਂ ਬਾਅਦ ਸਕਾਰਾਤਮਕ ਜ਼ੋਨ ਚ ਤੁਰ ਜਾਂਦੀ ਹਾਂ, ਪਰ ਮੇਰੇ ਕੋਲ ਬਹੁਤ ਸਾਰੇ ਲੋਕ ਹਨ ਜੋ ਮੇਰੀ ਮਦਦ ਕਰ ਰਹੇ ਹਨ। ਇਹ ਪ੍ਰੋਗਰਾਮ ਪ੍ਰਸਿੱਧ ਸ਼ੋਅ 'ਯੇ ਹੈ ਮੁਹੱਬਤੇਂ' ਦੀ ਥਾਂ ਆ ਰਿਹਾ ਹੈ। ਇਹ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਵੇਗੀ।
.