ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੀ ਹੋਈ ਟ੍ਰੋਲ ਤਾਂ ਅਜੇ ਦੇਵਗਨ ਨੇ ਕੱਢਿਆ ਆਪਣਾ ਗੁੱਸਾ

ਧੀ ਹੋਈ ਟ੍ਰੋਲ ਤਾਂ ਅਜੇ ਦੇਵਗਨ ਨੇ ਕੱਢਿਆ ਆਪਣਾ ਗੁੱਸਾ

ਫ਼ਿਲਮੀ ਸਿਤਾਰਿਆਂ ਦੇ ਨਾਲ–ਨਾਲ ਉਨ੍ਹਾਂ ਦੇ ਬੱਚਿਆਂ ’ਤੇ ਵੀ ਮੀਡੀਆ ਦੀ ਪੂਰੀ ਨਜ਼ਰ ਰਹਿੰਦੀ ਹੈ। ਉਹ ਕਿੱਥੇ ਜਾਂਦੇ ਹਨ, ਕੀ ਕਰਦੇ ਹਨ – ਸਭ ਇਹ ਜਾਣਨ ਦੇ ਚਾਹਵਾਨ ਰਹਿੰਦੇ ਹਨ। ਪਰ ਅਜੇ ਦੇਵਗਨ ਨੂੰ ਇਹ ਸਭ ਪਸੰਦ ਨਹੀਂ ਹੈ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਤਸਵੀਰਾਂ ਇੰਝ ਖਿੱਚੀਆਂ ਜਾਣ ਜਾਂ ਪੱਤਰਕਾਰ ਉਨ੍ਹਾਂ ਦਾ ਪਿੱਛਾ ਕਰਨ।

 

 

ਆਪਣੇ ਇੱਕ ਇੰਟਰਵਿਊ ਦੌਰਾਨ ਅਜੇ ਦੇਵਗਨ ਨੇ ਕਿਹਾ ਕਿ – ‘ਮੈਂ ਪੱਤਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਬੱਚਿਆਂ ਨੂੰ ਤਾਂ ਬਖਸ਼਼ ਦੇਣ। ਮੈਨੂੰ ਲੱਗਦਾ ਹੈ ਕਿ ਕੋਈ ਵੀ ਬੱਚਾ ਪੱਤਰਕਾਰਾਂ ਸਾਹਮਣੇ ਕਦੇ ਕੰਫ਼ਰਟੇਬਲ ਨਹੀਂ ਰਹਿੰਦਾ। ਬੱਚਿਆਂ ਨੂੰ ਆਪਣੀ ਸਪੇਸ ਚਾਹੀਦੀ ਹੁੰਦੀ ਹੈ। ਮੈਂ ਨਹੀਂ ਚਾਹੁੰਦਾ ਕਿ ਜਦੋਂ ਵੀ ਉਹ ਘਰੋਂ ਬਾਹਰ ਨਿੱਕਲਣ, ਤਾਂ ਲੋਕਾਂ ਮੁਤਾਬਕ ਵਾਜਬ ਕੱਪੜੇ ਪਾ ਕੇ ਨਿੱਕਲਣ।’

 

 

ਅਜੇ ਨੇ ਇਸ ਦੌਰਾਨ ਧੀ ਨਿਆਸਾ ਦੇ ਕੱਪੜਿਆਂ ਕਾਰਨ ਉਸ ਦੇ ਟ੍ਰੋਲ ਹੋਣ ਬਾਰੇ ਕਿਹਾ ਕਿ – ‘ਬੀਤੇ ਦਿਨੀਂ ਨਿਆਸਾ ਨੂੰ ਪੈਂਟ ਨਾ ਪਹਿਨਣ ਕਾਰਨ ਟ੍ਰੋਲ ਕੀਤਾ ਗਿਆ ਸੀ। ਨਿਆਸਾ ਹਾਲੇ ਸਿਰਫ਼ 14 ਸਾਲਾਂ ਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਕਈ ਵਾਰ ਲੋਕ ਇਹ ਭੁੱਲ ਜਾਂਦੇ ਹਨ ਤੇ ਬਹੁਤ ਬੇਹੂਦਾ ਗੱਲਾਂ ਕਰਦੇ ਹਨ। ਨਿਆਸਾ ਨੇ ਉਸ ਦੌਰਾਨ ਲੌਂਗ ਸ਼ਰਟ ਪਹਿਨੀ ਸੀ ਤੇ ਉਸ ਦੇ ਨਾਲ ਸ਼ੌਰਟਸ ਵੀ। ਸ਼ਰਟ ਦੀ ਲੰਬਾਈ ਕਾਰਨ ਸ਼ੌਰਟਸ ਦਿਸੇ ਨਹੀਂ, ਤਾਂ ਲੋਕਾਂ ਨੇ ਉਸ ਨੂੰ ਟ੍ਰੋਲ ਕੀਤਾ।’

 

 

ਇੱਥੇ ਵਰਨਣਯੋਗ ਹੈ ਕਿ ਅਜੇ ਇਸ ਤੋਂ ਪਹਿਲਾਂ ਆਖ ਚੁੱਕੇ ਹਨ ਕਿ ਨਿਆਸਾ ਪਹਿਲਾਂ ਟ੍ਰੋਲਿੰਗ ਕਾਰਨ ਪਰੇਸ਼ਾਨ ਹੁੰਦੀ ਸੀ ਪਰ ਹੁਣ ਨਹੀਂ ਹੁੰਦੀ। ਅਜੇ ਦੀ ਪ੍ਰੋਫ਼ੈਸ਼ਨਲ ਲਾਈਫ਼ ਦੀ ਗੱਲ ਕਰੀਏ, ਤਾਂ ਛੇਤੀ ਹੀ ਉਨ੍ਹਾਂ ਦੀ ਫ਼ਿਲਮ ‘ਦੇ ਦੇ ਪਿਆਰ ਦੇ’ ਰਿਲੀਜ਼ ਹੋਣ ਵਾਲੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajay Devgan vented his anger after his daughter trolled