ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਤਾ ਮੰਗੇਸ਼ਕਰ ਤੋਂ ਮੁਆਫੀ ਮੰਗਣ ਲਈ ਤਿਆਰ ਹੋਏ ਅਜੈ ਦੇਵਗਨ

ਲਤਾ ਮੰਗੇਸ਼ਕਰ ਤੋਂ ਮੁਆਫੀ ਮੰਗਣ ਲਈ ਤਿਆਰ ਹੋਏ ਅਜੈ ਦੇਵਗਨ

ਅਜੈ ਦੇਵਗਨ, ਅਨਿਲ ਕਪੂਰ ਅਤੇ ਮਾਧੁਰੀ ਦੀਕਿਸ਼ਤ ਦੀ ਫਿਲਮ ਟੋਟਲ ਧਮਾਲ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦੇਖਣ ਦੇ ਬਾਅਦ ਫਿਲਮ ਅਲੋਚਕਾਂ ਅਤੇ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਵਿਚ ਅਜੈ, ਮਾਧੁਰੀ ਅਤੇ ਅਨਿਲ ਕਪੂਰ ਤੋਂ ਇਲਾਵਾ ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਜਾਵੇਦ ਜਾਫਰੀ, ਬੋਮਨ ਇਰਾਨੀ, ਸੰਜੇ ਮਿਸ਼ਰਾ ਅਤੇ ਈਸ਼ਾ ਗੁਪਤਾ ਸਟਾਰਰ ਦੀ ਕਮੇਡੀ ਤੋਂ ਦਰਸ਼ਕ ਕਾਫੀ ਖੁਸ਼ ਹਨ।

 

ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਮਨਾਕਸ਼ੀ ਸਿਨਹਾ ਵੀ ਅਤੇ ਉਨ੍ਹਾਂ ‘ਮੁੰਗਡਾ’ ਦਾ ਰਿਮੇਕ ਹੈ। ਜਿਸ ਉਤੇ ਹੇਲਨ ਨੇ ਡਾਂਸ ਕੀਤਾ ਸੀ ਅਤੇ ਮਸ਼ਹੂਰ ਗਾਇਕ ਉਸ਼ਾ ਮੰਗੇਸ਼ਕਰ ਨੇ ਆਪਣੀ ਆਵਾਜ਼ ਦਿੱਤੀ ਸੀ। ਜ਼ਿਕਰਯੋਗ ਹੈ ਕਿ ਹੁਣੇ ਹੀ ਬੀਤੇ ਦਿਨ ਲਤਾ ਮੰਗੇਸ਼ਕਰ ਨੇ ਪੁਰਾਣੇ ਗੀਤ ਦੇ ਰਿਮੇਕ ਕਰਨ ਉਤੇ ਸ਼ੁਰੂ ਤੋਂ ਇੰਤਰਾਜ ਪ੍ਰਗਟਾਇਆ ਸੀ। ਜ਼ਿਕਰਯੋਗ ਹੈ ਕਿ ਕੇਵਲ ਲਤਾ ਮੰਗੇਸ਼ਕਰ ਹੀ ਨਹੀਂ ਊਸ਼ਾ ਮੰਗੇਸ਼ਕਰ ਨੇ ਵੀ ਇਸ ਉਤੇ ਇੰਤਰਾਜ ਪ੍ਰਗਟਾਈ ਹੈ। ਹੁਣ ਇਸ ਮਾਮਲੇ ਵਿਚ ਅਜੈ ਦੇਵਗਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

 

ਅਜੈ ਦੇਵਗਨ ਨੇ ਕਿਹਾ ਕਿ ਲਤਾ ਜੀ ਬਹੁਤ ਸੀਨੀਅਰ ਹਨ। ਮੈਨੂੰ ਅਜਿਹਾ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਗੀਤਾਂ ਨੂੰ ਰਿਕ੍ਰਿਏਟ ਕਰਦੇ ਹਨ ਜੇਕਰ ਇਸ ਬਾਰੇ ਮੈਂ ਨਹੀਂ ਸੋਚਦੇ। ਜੇਕਰ ਉਨ੍ਹਾਂ ਨੂੰ ਬੁਰਾ ਲੱਗਿਆ ਤਾਂ ਉਹ ਸਾਨੂੰ ਥੱਪੜ ਵੀ ਮਾਰ ਸਕਦੀ ਹੈ। ਉਨ੍ਹਾਂ ਨੂੰ ਅਜਿਹਾ ਕਰਨ ਦਾ ਪੂਰਾ ਹੱਕ ਹੈ। ਮਤਲਬ ਵਿਚ ਸੱਚ ਕਹਿ ਰਿਹਾ ਹਾਂ। ਉਹ ਸਾਨੂੰ ਸਭ ਨੂੰ ਆ ਕੇ ਡਾਟ ਵੀ ਸਕਦੀ ਹੈ। ਜਿੱਥੋਂ ਤੱਕ ਕਿ ਜੇਕਰ ਉਨ੍ਹਾਂ ਇਸ ਵਿਚੋਂ ਕੁਝ ਬੁਰਾ ਲੱਗਿਆ ਹੈ ਤਾਂ ਅਸੀਂ ਮੰਗਾ ਮੰਗਣ ਲਈ ਤਿਆਰ ਹਾਂ।

 

ਦੱਸਣਯੋਗ ਹੈ ਕਿ ਅਜਿਹਾ ਪਹਿਲਾਂ ਮੌਕਾ ਨਹੀਂ ਹੈ ਜਦੋਂ ਲਤਾ ਮੰਗੇਸ਼ਕਰ ਨੇ ਪੁਰਾਣੇ ਗੀਤਾਂ ਦੇ ਰੀਮੇਕ ਉਤੇ ਇੰਤਰਾਜ ਪ੍ਰਗਟਾਈ ਹੈ। ਉਹ ਪਹਿਲਾਂ ਵੀ ਕਈ ਦਫਾ ਬਾਲੀਵੁਡ ਵਿਚ ਪੁਰਾਣੇ ਗੀਤ ਨਾਲ ਧੜੱਲੇ ਨਾਲ ਹੋ ਰਹੀ ਛੇੜਛਾੜ ਉਤੇ ਖੇਦ ਪ੍ਰਗਟ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਟੋਟਲ ਧਮਾਲ ਦਾ ਬਜਟ 100 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਲੋਚਕਾਂ ਦੀ ਮੰਨੀ ਜਾਵੇ ਤਾਂ ਫਿਲਮ ਪਹਿਲੇ ਦਿਨ ਬਾਕਸ ਆਫਸ ਉਤੇ ਚੰਗੀ ਕਮਾਈ ਕਰ ਸਕਦੀ ਹੈ। ਫਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ ਕੀਤਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ajay devgn Ajay Devgn Apologise To Lata Mangeshkar comment on Total Dhamaal Recreate Mungda song