ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਾਂ ਦੇ ਮਾਲਕ ਅਜੇ ਦੇਵਗਨ–ਕਾਜੋਲ ਕਿਰਾਏ ’ਤੇ ਰਹਿਣ ਲਈ ਮਜਬੂਰ

ਬਾਲੀਵੁੱਡ ਅਦਾਕਾਰ ਅਜੇ ਦੇਵਗਨ ਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਕਾਜੋਲ ਨੂੰ ਲੈ ਕੇ ਇਕ ਵੱਡੀ ਖ਼ਬਰ ਆ ਰਹੀ ਹੈ। ਖ਼ਬਰ ਹੈ ਕਿ ਦੋਵੇਂ ਆਪਣੇ ਲਈ ਨਵਾਂ ਕਿਰਾਏ ਦਾ ਘਰ ਲੱਭ ਰਹੇ ਹਨ। ਅਜੇ ਤੇ ਕਾਜੋਲ ਜਿਸ ਬੰਗਲੇ ਚ ਰਹਿੰਦੇ ਰਹੇ ਹਨ ਉਹ ਅਦਾਕਾਰ ਧਰਮਿੰਦਰ ਦੇ ਬੰਗਲੇ ਦੇ ਬਿਲਕੁਲ ਸਾਹਮਣੇ ਹੈ। ਇਹ ਘਰ ਰੋਡ ਨੰਬਰ 11 ’ਤੇ ਹੈ ਅਤੇ ਹੁਣ ਇਹ ਜੋੜਾ ਇਸੇ ਇਲਾਕੇ ਚ ਨਵਾਂ ਬੰਗਲਾ ਲੱਭ ਰਿਹਾ ਹੈ। ਅਜੇ ਲੰਬੇ ਸਮੇਂ ਤੋਂ ਵਾਧੂ ਥਾਂ ਵਾਲਾ ਤੇ ਤਸੱਲੀਬਖ਼ਸ਼ ਬੰਗਲਾ ਲੱਭ ਰਹੇ ਹਨ ਪਰ ਉਨ੍ਹਾਂ ਦੀ ਇਹ ਭਾਲ ਹਾਲੇ ਤੱਕ ਪੂਰੀ ਨਹੀਂ ਹੋ ਸਕੀ ਹੈ ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਬਜਟ ਚ ਹਾਲੇ ਕੋਈ ਬੰਗਲਾ ਨਹੀਂ ਮਿਲਿਆ ਹੈ।

 

ਅਜੇ ਤੇ ਕਾਜੋਲ ਦੋਵੇਂ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਤੇ ਇਸ ਦੇ ਬਾਵਜੂਦ ਕਿਰਾਏ ਦਾ ਘਰ ਲੱਭਣ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿਉਂਕਿ ਅਜੇ ਦੇਵਗਨ ਆਪਣੇ ਜੁਹੂ ਸਥਿਤ ਮੌਜੂਦਾ ਬੰਗਲੇ ਨੂੰ ਨਵੇਂ ਸਿਰੇ ਤੋਂ ਬਣਾਉਣਾ ਚਾਹੁੰਦੇ ਹਨ, ਇਸ ਕੰਮ ਚ ਲਗਭਗ 2 ਸਾਲ ਦਾ ਸਮਾਂ ਲੱਗ ਜਾਵੇਗਾ। ਉਨ੍ਹਾਂ ਨੂੰ ਜੁਹੂ ਚ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਹੈ, ਇਸ ਲਈ ਉਹ ਕਿਸੇ ਹੋਰ ਥਾਂ ਜਾ ਕੇ ਤਬਦੀਲ ਨਹੀਂ ਹੋਣਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਅਜੇ ਤੇ ਕਾਜੋਲ ਨਵਾਂ ਘਰ ਮਿਲਦੇ ਹੀ ਸ਼ਿਫਟ ਹੋ ਜਾਣਗੇ।

 

ਦੱਸਣਯੋਗ ਹੈ ਕਿ ਅਜੇ ਦੇਵਗਨ ਤੇ ਕਾਜੋਲ ਸਾਲ 1999 ਚ ਵਿਆਹ ਤੋਂ ਬਾਅਦ ਇਸੇ ਘਰ ਚ ਰਹਿ ਰਹੇ ਹਨ। ਉਨ੍ਹਾਂ ਦੇ ਦੋ ਬੱਚੇ ਨਿਆਸਾ ਨਾਂ ਦੀ ਕੁੜੀ ਤੇ ਯੁਗ ਨਾਂ ਦਾ ਮੁੰਡਾ ਹੈ। ਅਜੇ ਦੇਵਗਨ ਦੀ ਕੁੱਲ ਜਾਇਦਾਦ ਲਗਭਗ 32 ਮਿਲੀਅਨ ਡਾਲਰ ਦੀ ਹੈ ਜਿਸ ਵਿਚ ਉਨ੍ਹਾਂ ਦਾ ਇਹ ਮੁੰਬਈ ਦਾ ਬੰਗਲਾ ਵੀ ਸ਼ਾਮਲ ਹੈ। ਅਜੇ ਦੇਵਗਨ ਨੇ ਇਸ ਬੰਗਲੇ ਦਾ ਨਾਂ ਸ਼ਿਵ ਸ਼ਕਤੀ ਰਖਿਆ ਹੋਇਆ ਹੈ ਤੇ ਇਸ ਘਰ ਦੀ ਕੀਮਤ 2 ਕਰੋੜ ਡਾਲਰ ਹੈ। ਅਜੇ ਦੇ ਜੁਹੂ ਅਤੇ ਮੁੰਬਈ ਚ ਦੋ ਹੋਰ ਅਪਾਰਟਮੈਂਟ ਵੀ ਹਨ। ਹਾਲ ਹੀ ਅਜੇ ਨੇ ਆਪਣੀ ਧੀ ਨਿਆਸਾ ਲਈ ਸਿੰਗਾਪੁਰ ਚ ਇਕ ਘਰ ਖਰੀਦਿਆ ਹੈ।

 

ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਅਜੇ ਦੇਵਗਨ ਦੀ ਫ਼ਿਲਮ ‘ਦੇ ਦੇ ਪਿਆਰ ਦੇ’ ਦਾ ਪਹਿਲਾ ਗੀਤ ਅੱਜ ਵੀਰਵਾਰ 11 ਅਪ੍ਰੈਲ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਚ ਅਜੇ–ਰਕੁਲ ਪ੍ਰੀਤ ਦੇ ਤਾਲਮੇਲ ਨੂੰ ਸਭ ਪਸੰਦ ਕਰ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ajay Devgn And Kajol Search A New House In Juhu For Rent lets know the facts