ਅਕਸ਼ੇ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਜਿਹੇ ਤਾਰਿਆਂ ਨਾਲ ਸਜੀ ਫ਼ਿਲਮ ‘ਗੁੱ ਨਿਊਜ਼’ ਨੇ ਆਪਣੇ ਸ਼ੁਰੂਆਤੀ ਦਿਨ ਮੌਕੇ 17.50 ਕਰੋੜ ਰੁਪਏ ਕਮਾਏ ਸਨ। ਰਿਪੋਰਟਾਂ ਮੁਤਾਬਕ ਦੂਜੇ ਦਿਨ ਫ਼ਿਲਮ ਦੀ ਕਮਾਈ ਵਿੱਚ 25 ਤੋਂ 30 ਫ਼ੀ ਸਦੀ ਵਾਧਾ ਹੋਇਆ। ਹੁਣ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ।
ਬਾਕਸ ਆਫ਼ਿਸ ਇੰਡੀਆ ਦੀ ਵੈੱਬਸਾਈਟ ਮੁਤਾਬਕ ਅਕਸ਼ੇ ਕੁਮਾਰ ਦੀ ਫ਼ਿਲਮ ‘ਗੁੱਡ ਨਿਊਜ਼’ ਨੇ ਤੀਜੇ ਦਿਨ 25 ਤੋਂ 26 ਕਰੋੜ ਰੁਪਏ ਦੀ ਕਮਾਈ ਕੀਤੀ। ਇੰਝ ਇਸ ਦੀ ਕੁੱਲ ਕਮਾਈ 65 ਕਰੋੜ ਰੁਪਏ ਹੋ ਗਈ ਹੈ।
ਜੇ ਕਮਾਈ ਦੀ ਇਹੋ ਰਫ਼ਤਾਰ ਰਹੀ, ਤਾਂ ਇਹ ਫ਼ਿਲਮ 5 ਦਿਨਾਂ ’ਚ 100 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋ ਜਾਵੇਗੀ। ਰਿਪੋਰਟ ਮੁਤਾਬਕ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਅਤੇ ਮੁੰਬਈ, ਬੈਂਗਲੁਰੂ ਤੇ ਪੁਣੇ ਜਿਹੇ ਮੈਟਰੋ ਸ਼ਹਿਰਾਂ ’ਚ ਇਸ ਫ਼ਿਲਮ ਨੇ ਜ਼ੋਰਦਾਰ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਜੈਪੁਰ ਤੇ ਨਾਗਪੁਰ ਜਿਹੇ ਮਹਾਂਨਗਰਾਂ ’ਚ ਵੀ ਇਸ ਦੀ ਕਮਾਈ ਵਧੀਆ ਰਹੀ ਹੈ।
ਛੋਟੇ ਸ਼ਹਿਰਾਂ ’ਚ ਇਸ ਦੀ ਕਮਾਈ ਕੁਝ ਘੱਟ ਰਹੀ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ‘ਗੁੱਡ ਨਿਊਜ਼’ ਅਕਸ਼ੇ ਕੁਮਾਰ ਦੀ ਸਾਲ 2020 ਦੇ ਪਹਿਲੇ ਵੀਕਐਂਡ ਮੌਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਸਕਦੀ ਹੈ।
‘ਗੁੱਡ ਨਿਊਜ਼’ ਨੂੰ ਦੇਸ਼ ਦੀਆਂ 3,100 ਸਕ੍ਰੀਨਾਂ ਲਈ ਰਿਲੀਜ਼ ਕੀਤਾ ਗਿਆ ਸੀ। ਇਹ ਕਾਮੇਡੀ ਫ਼ਿਲਮ ਆਈਵੀਐੱਫ਼ (IVF) ਭਾਵ ਟੈਸਟ ਟਿਊ ਰਾਹੀਂ ਔਲਾਦ ਹਾਸਲ ਕਰਨ ਦੀ ਕੋਸ਼ਿਸ਼ ਰਹੇ ਜੋੜਿਆਂ ਦੀ ਕਹਾਣੀ ਹੈ। ਇਸ ਨੂੰ ਬਹੁਤ ਹੀ ਮਨੋਰੰਜਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।
ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਦਿੱਤਾ ਹੈ।