ਬਾਲੀਵੁੱਡ ਸਟਾਰ ਅਕਸ਼ੈ ਕੁਮਾਰ 9 ਸਤੰਬਰ ਨੂੰ ਆਪਣਾ 51 ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਅਕਸ਼ੈ ਅੱਜ ਜਿਸ ਮੁਕਾਮ 'ਤੇ ਹਨ ਉੱਥੇ ਪਹੁੰਚਣਾ ਇੰਨਾ ਆਸਾਨ ਨਹੀਂ ਸੀ। ਅਕਸ਼ੈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਜਨਮ ਦਿਨ ਦੇ ਖ਼ਾਸ ਮੌਕੇ 'ਤੇ ਦੱਸਦੇ ਹਾਂ ਕੁਝ ਖ਼ਾਸ ਗੱਲਾਂ...
ਇਕ ਮੀਡੀਆ ਏਜੰਸੀ ਨਾਲ ਗੱਲ ਕਰਦਿਆਂ, ਅਕਸ਼ੈ ਨੇ ਆਪਣੇ ਕੈਰੀਅਰ ਸੰਘਰਸ਼ ਭਰੇ ਦਿਨਾਂ ਨੂੰ ਕਰਦਿਆਂ ਕਿਹ ਕਿ ਉਨ੍ਹਾਂ ਨੂੰ ਇੱਕ ਮਾਡਲਿੰਗ ਦਾ ਕੰਮ ਮਿਲ ਗਿਆ ਸੀ ਤੇ ਫਲਾਇਟ ਫੜਨੀ ਸੀ ਸ਼ਾਮ 6.00 ਵਜੇ ਦੀ। ਅਗਲੇ ਦਿਨ ਅਕਸ਼ੈ ਜਦੋਂ ਸਵੇਰੇ 5 ਵਜੇ ਉੱਠੇ ਅਤੇ ਕਸਰਤ ਕਰਨ ਲਈ ਤਿਆਰ ਹੋਏ ਤਾਂ ਅਚਾਨਕ ਉਨ੍ਹਾਂ ਦਾ ਫ਼ੋਨ ਵੱਜਿਆ ਤੇ ਕਿਸੇ ਨੇ ਕਿਹਾ ਕਿ ਤੁਹਾਡੇ ਵਰਗੇ ਨਾਨੱ-ਪ੍ਰਫੈਸ਼ਨਲ ਨੂੰ ਕਦੇ ਵੀ ਕੋਈ ਕੰਮ ਨਹੀਂ ਮਿਲੇਗਾ।
ਜਦੋਂ ਅਕਸ਼ੈ ਨੇ ਆਪਣੀ ਟਿਕਟ ਦੁਬਾਰਾ ਦੇਖੀ ਤਾਂ ਬੈਂਗਲੋਰ ਦੀ ਉਡਾਣ ਸ਼ਾਮ 6 ਵਜੇ ਦੀ ਨਹੀਂ ਪਰ ਸਵੇਰੇ 6 ਵਜੇ ਸੀ। ਟਿਕਟ ਦੇ ਸਮੇਂ ਨੂੰ ਦੇਖਦਿਆਂ ਅਕਸ਼ੈ ਨੂੰ ਥੋੜਾ ਝਟਕਾ ਲੱਗਿਆ। ਪਰ ਕਹਿੰਦੇ ਹਨ ਜਿਸਨੂੰ ਜੋ ਮਿਲਣਾ ਹੁੰਦਾ ਹੈ ਉਸਨੂੰ ਉਹ ਮਿਲ ਜਾਂਦਾ ਹੈ ਦਰਅਸਲ, ਉਸੇ ਸ਼ਾਮ ਨਟਰਾਜ ਸਟੂਡਿਓਜ਼ ਵਿਚ ਘੁੰਮਦੇ ਹੋਏ ਅਕਸ਼ੈ ਨੇ ਡਾਇਰੈਕਟਰ ਪ੍ਰਮੋਦ ਚੱਕਰਵਰਤੀ ਮਿਲੇ। ਫੋਟੋ ਨੂੰ ਦੇਖਦੇ ਹੋਏ, ਉਨ੍ਹਾਂ ਨੇ ਅਕਸ਼ੈ ਨੂੰ ਕਿਹਾ, 'ਤੁਸੀਂ ਮੇਰੀ ਅਗਲੀ ਫਿਲਮ ਦੇ ਨਾਇਕ ਹੋਵੋਗੇ'।