ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਨੇ ਟਵਿੰਕਲ ਖੰਨਾ ਨੂੰ ਗਿਫ਼ਟ ਕੀਤੇ ਪਿਆਜ਼ ਵਾਲੇ ਝੁਮਕੇ

ਬਾਲੀਵੁੱਡ ਅਦਾਕਾਰ ਟਵਿੰਕਲ ਖੰਨਾ ਨੂੰ ਉਨ੍ਹਾਂ ਦੇ ਪਤੀ ਅਤੇ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਨੇ ਇੱਕ ਅਜਿਹਾ ਗਿਫ਼ਟ ਦਿੱਤਾ ਹੈ, ਜੋ ਉਨ੍ਹਾਂ ਦੇ ਦਿਲ ਨੂੰ ਛੋਹ ਗਿਆ। ਜੀ ਹਾਂ, ਅਕਸ਼ੈ ਕੁਮਾਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗੁੱਡ ਨਿਊਜ' ਦੇ ਪ੍ਰਮੋਸ਼ਨ ਵਿਚ ਬਿਜ਼ੀ ਹਨ। 
 

ਹਾਲ ਹੀ 'ਚ ਉਹ ਕਪਿਲ ਸ਼ਰਮਾ ਦੇ ਸ਼ੋਅ 'ਚ ਗਏ ਸਨ। ਜਦੋਂ ਅਕਸ਼ੈ ਕੁਮਾਰ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੋਂ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਪਤਨੀ ਟਵਿੰਕਲ ਖੰਨਾ ਲਈ ਇਕ ਖਾਸ ਤੋਹਫ਼ਾ ਲਿਆ ਅਤੇ ਟਵਿੰਕਲ ਨੂੰ ਇਹ ਤੋਹਫ਼ਾ ਬਹੁਤ ਪਸੰਦ ਆਇਆ ਹੈ। ਇਸ ਤੋਹਫ਼ੇ ਵਿਚ ਪਿਆਜ਼ ਵਾਲੇ ਝੁਮਕੇ ਸਨ।
 

ਇਸ ਦੌਰਾਨ ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੇ ਪਤੀ ਦਿ ਕਪਿਲ ਸ਼ਰਮਾ ਸ਼ੋਅ' ਤੋਂ ਪਰਤੇ ਹਨ ਅਤੇ ਪਿਆਜ਼ ਦੇ ਝੁਮਕੇ ਉੱਥੇ ਕਰੀਨਾ ਕਪੂਰ ਨੂੰ ਦਿਖਾਏ ਗਏ, ਜਿਸ ਨਾਲ ਉਹ ਜ਼ਿਆਦਾ ਇੰਪ੍ਰੈੱਸ ਤਾਂ ਨਹੀਂ ਹੋਈ ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ।"
 

 

ਜ਼ਿਕਰਯੋਗ ਹੈ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਹਨ। ਇਸੇ ਲਈ ਇਸ ਦੀ ਸੰਸਦ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਥਾਂ ਚਰਚਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar brings onion earrings home for Twinkle Khanna