ਅਕਸ਼ੈ ਕੁਮਾਰ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਹੈਲੀਕਾਪਟਰ ਉੱਤੇ ਖ਼ਤਰਨਾਕ ਸਟੰਟ ਕਰਦੇ ਦਿਖ ਰਹੇ ਹਨ। ਅਕਸ਼ੈ ਕੁਮਾਰ ਦਾ ਹੈਲੀਕਾਪਟਰ ਸਟੰਟ ਇੰਨਾ ਖ਼ਤਰਨਾਕ ਹੈ ਤੁਸੀਂ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲਵੋਗੇ। ਅਕਸ਼ੈ ਕੁਮਾਰ ਦੀ ਇਹ ਫ਼ੋਟੋ ਵੇਖ ਕੇ ਪ੍ਰਸ਼ੰਸਕ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ।
Casually hanging, off a helicopter...just another day on the sets of #Sooryavanshi 😎
— Akshay Kumar (@akshaykumar) June 5, 2019
P.S. Do NOT try this on your own, all stunts are performed under expert supervision 🙏🏻 pic.twitter.com/0zeDLeks5q
ਅਕਸ਼ੈ ਕੁਮਾਰ ਦੇ ਹੈਲੀਕਾਪਟਰ ਸਟੰਟ ਦੀ ਫ਼ੋਟੋ ਖ਼ੁਦ ਉਨ੍ਹਾਂ ਨੇ ਹੀ ਆਪਣੇ ਸੋਸ਼ਲ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਰ ਫ਼ੋਟੋ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਦੇ ਵੀ ਇਸ ਸਟੰਟ ਨੂੰ ਨਾ ਕਰਨ, ਕਿਉਂਕਿ ਉਨ੍ਹਾਂ ਨੇ ਕਈ ਮਾਹਰਾਂ ਦੀ ਮੌਜਦੂਗੀ ਵਿੱਚ ਇਸ ਸਟੰਟ ਨੂੰ ਪੂਰਾ ਕੀਤਾ ਹੈ।
ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਫਿਲਹਾਲ ਥਾਈਲੈਂਡ ਦੇ ਬੈਂਕਾਕ ਵਿੱਚ ਆਪਣੀ ਫ਼ਿਲਮ 'ਸੂਰਿਆਵੰਸ਼ੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਅਕਸ਼ੈ ਦੀ ਇਹ ਫ਼ੋਟੋ ਵੀ 'ਸੂਰਿਆਵੰਸ਼ੀ' ਦੀ ਸ਼ੂਟਿੰਗ ਦੌਰਾਨ ਦੀ ਹੀ ਹੈ। ਆਓ ਅਸੀਂ ਤੁਹਾਨੂੰ ਦੱਸੀਏ ਕਿ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਬਿਨਾ ਹੇਲਮੇਟ ਦੇ ਮੋਟਰ ਸਾਈਕਲ ਸਟੰਟ ਕਰਦੇ ਨਜ਼ਰ ਆਏ ਸਨ।