ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੋਰਬਸ ਨੇ ਐਲਾਨੀ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਬਣੇ ਅਕਸ਼ੇ ਕੁਮਾਰ

Forbes’ Highest Paid Celebrities list 2019: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਕੰਮ ਦੀ ਫ਼ੀਸ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਅਕਸ਼ੇ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ ਚ ਸ਼ਾਮਲ ਹੋ ਗਏ ਹਨ। ਇਸ ਸੂਚੀ ਚ ਅਕਸ਼ੇ 33ਵੇਂ ਨੰਬਰ ’ਤੇ ਪੁੱਜ ਗਏ ਹਨ ਜਦਕਿ ਸਾਲ 2016 ਤੋਂ ਬਾਅਦ ਗਾਇਕ ਟੇਲਰ ਸਵਿੱਟ ਪਹਿਲੇ ਨੰਬਰ ’ਤੇ ਕਾਬਜ ਹਨ।

 

ਅਕਸ਼ੇ ਨੇ ਪਿਛਲੇ ਸਾਲ 65 ਡਾਲਰ ਮਿਲੀਅਨ ਦੀ ਕਮਾਈ ਕੀਤੀ ਸੀ। ਰਿਹਾਨਾ (Rihana), ਜੈਕੀ ਚੈਨ (Jackie Chain), ਬ੍ਰੈਡਲੀ ਕੂਪਰ (Bradley Cooper) ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਅਕਸ਼ੇ ਕੁਮਾਰ ਦੇ ਪਛਾੜਿਆ ਹੈ। ਸਭ ਤੋਂ ਪਹਿਲਾਂ ਸਥਾਨ ਟੇਲਰ ਸਵਿੱਟ (Taylor Swift) ਨੇ ਦਰਜ ਕਰਾਇਆ ਹੈ। ਟੇਲਰ ਸਵਿੱਟ ਦੀ ਸਾਲ ਦੀ ਕਮਾਈ 185 ਡਾਲਰ ਮਿਲੀਅਨ ਰਹੀ।

 

ਦੱਸਣਯੋਗ ਹੈ ਕਿ ਅਦਾਕਾਰ ਅਕਸ਼ੇ ਕੁਮਾਰ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਮਿਸ਼ਨ ਮੰਗਲ (Mission Mangal) ਦੇ ਪ੍ਰਚਾਰ ਚ ਰੁੱਝੇ ਹਨ। ਇਹ ਫ਼ਿਲਮ 15 ਅਗਸਤ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਕਸ਼ੇ ਕੁਮਾਰ ਹਾਊਸਫੁਲ 4, ਗੁਡ ਨਿਊਜ਼ ਅਤੇ ਸੂਰਿਆਵੰਸ਼ੀ ਦੀ ਸ਼ੂਟਿੰਗ ਚ ਕਾਫੀ ਰੁੱਝੇ ਹਨ।

 

 

 

 
 
 
 
 
 
 
 
 
 
 
 
 

Unfortunately when you play any game with a certain Khiladiyon Ka Khiladi losing is rather inevitable #ChessTime

A post shared by Twinkle Khanna (@twinklerkhanna) on

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar on the Forbes Highest Paid Celebrities List 2019 taylor swift made it at first position