ਬਾਲੀਵੁੱਡ ਦੇ ਖ਼ਿਡਾਰੀ ਕੁਮਾਰ ਅਕਸ਼ੈ ਕੁਮਾਰ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਮਿਸ਼ਨ ਮੰਗਲ' ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ। ਅਕਸ਼ੈ ਦੀ ਆਗਾਮੀ ਫ਼ਿਲਮ 'ਮਿਸ਼ਨ ਮੰਗਲ' ਦਾ ਟ੍ਰੇਲਰ
ਰਿਲੀਜ਼ ਕਰ ਦਿੱਤਾ ਗਿਆ ਹੈ। ਮਿਸ਼ਨ ਮੰਗਲ ਵਿੱਚ ਵਿਦਿਆ ਬਾਲਨ, ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ, ਨਿਤਿਆ ਮੈਨਨ ਵਰਗੀ ਅਭਿਨੇਤਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਹ ਫ਼ਿਲਮ ਮਾਰਸ ਆਰਬਿਟਰ ਮਿਸ਼ਨ ਦੀਆਂ ਪ੍ਰਾਪਤੀਆਂ ਨੂੰ ਦਰਸਾਏਗੀ। ਜਗਨ ਸ਼ਕਤੀ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਵਿੱਚ ਪਹਿਲੀ ਵਾਰ ਮੰਗਲ ਗ੍ਰਹਿ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਤੋਂ ਪਹਿਲਾਂ ਤਾਪਸੀ ਪੰਨੂ ਕਹਿ ਚੁੱਕੀ ਹੈ ਕਿ ਦੇਸ਼ ਵਿੱਚ ਸਪੇਸ ਨਾਲ ਜੁੜੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।
ਅਕਸ਼ੈ ਨੇ ਕਿਹਾ ਕਿ ਫ਼ਿਲਮ ਦੇ ਕੰਮ ਕਰਨ ਤੋਂ ਪਹਿਲਾਂ ਤੱਕ ਸਾਨੂੰ ਮਾਰਸ ਆਰਬਿਟਰ ਮਿਸ਼ਨ ਦੀ ਜ਼ਿਆਦਾ ਸਮਝ ਨਹੀਂ ਸੀ, ਪਰ ਹੋਲੀ ਹੋਲੀ ਸਾਨੂੰ ਬਹੁਤ ਕੁਝ ਪਤਾ ਲੱਗਾ ਅਤੇ ਫ਼ਿਲਮ ਦੇ ਨਿਰਦੇਸ਼ਕ ਜਗਨ ਕਾਰਨ ਹੀ ਇਹ ਸੰਭਵ ਹੋ ਸਕਿਆ ਸੀ।
ਮੇਰੀ ਫ਼ਿਲਮ 2.0 ਦਾ ਬਜਟ ਸਿਰਫ 500 ਕਰੋੜ ਸੀ ਅਤੇ ਇਹ ਮਿਸ਼ਨ (ਭਾਰਤ ਦਾ ਮੰਗਲ ਮਿਸ਼ਨ) ਸਿਰਫ਼ 450 ਕਰੋੜ ਰੁਪਏ ਵਿਚ ਹੀ ਪੂਰਾ ਹੋ ਗਿਆ ਸੀ। ਜਿਹੇ ਵਿੱਚ ਮੈਂ ਇਸ ਪ੍ਰਾਜੈਕਟ ਨੂੰ ਲੈ ਕੇ ਕਾਫੀ ਮਾਣ ਮਹਿਸੂਸ ਕਰਦਾ ਹਾਂ।