ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਦੀ '2.0' ਨੇ ਰੀਲੀਜ਼ ਤੋਂ ਪਹਿਲਾਂ ਹੀ ਕਰ ਲਈ 490 ਕਰੋੜ ਦੀ ਕਮਾਈ

ਅਕਸ਼ੇ ਦੀ '2.0' ਨੇ ਰੀਲੀਜ਼ ਤੋਂ ਪਹਿਲਾਂ ਹੀ ਕਰ ਲਈ 490 ਕਰੋੜ ਦੀ ਕਮਾਈ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਤੇ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਦੀ ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੀ ਫਿਲਮ '2.0'  ਨੇ ਜਬਰਦਸਤ ਰਿਕਾਰਡ ਬਣਾ ਲਿਆ ਹੈ। ਫ਼ਿਲਮ '2.0' ਅਜੇ ਤੱਕ ਰਿਲੀਜ਼ ਨਹੀਂ ਹੋਈ ਹੈ, ਪਰ ਇਸ ਤੋਂ ਪਹਿਲਾਂ ਇੱਕ ਰਿਕਾਰਡ ਉਸਦੇ ਨਾਮ ਦਰਜ ਹੋ ਗਿਆ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫਿਲਮ '2.0' ਨੇ ਆਪਣੀ ਰਿਲੀਜ਼  ਤੋਂ ਪਹਿਲਾਂ ਹੀ 490 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

 

 ਫਿਲਮ '2.0'  ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ ਹੈ। ਪਹਿਲਾ ਖਬਰ ਸੀ ਕਿ ਫਿਲਮ ਦਾ ਬਜਟ 400 ਤੋਂ 500 ਕਰੋੜ ਰੁਪਏ ਵਿਚਾਲੇ ਹੈ। ਪਰ ਜਦੋਂ ਫ਼ਿਲਮ ਦੀ ਟ੍ਰੇਲਰ ਰੀਲਿਜ਼ ਈਵੈਂਟ ਸੀ, ਤਾਂ ਸੁਪਰਸਟਾਰ ਰਜਨੀਕਾਂਤ ਨੇ ਕਿਹਾ ਕਿ ਫਿਲਮ ਦਾ ਕੁੱਲ ਬਜਟ 550 ਤੋਂ 600 ਕਰੋੜ ਹੈ। ਪਰ ਅਕਸ਼ੈ ਕੁਮਾਰ ਅਤੇ ਰਜਨੀਕਾਂਤ ਦੇ ਪ੍ਰਸ਼ੰਸਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣੇ ਬਜਟ ਦੀ ਕੀਮਤ ਦੀ ਅੱਧ ਤੋਂ ਵੱਧ ਰਕਮ ਬਰਾਮਦ ਕਰ ਲਈ ਹੈ।

 

ਫਿਲਮ '2.0' ਦੀ ਪ੍ਰੀ-ਬੁਕਿੰਗ ਕੁਝ ਦਿਨ ਪਹਿਲਾਂ ਸ਼ੁਰੂ ਹੋ ਗਈ ਹੈ।ਤਾਮਿਲ ਭਾਸ਼ਾ ਲਈ 120 ਕਰੋੜ ਰੁਪਏ ਦੀ ਬੁਕਿੰਗ ਹੋਈ ਹੈ। ਵਿਸ਼ਲੇਸ਼ਕ ਰਮੇਸ਼ ਬਾਲਾ ਨੇ ਇਹ ਜਾਣਕਾਰੀ ਦਿੱਤੀ। ਨਾ ਸਿਰਫ ਪ੍ਰੀ-ਬੁਕਿੰਗ ਪਰ ਫਿਲਮ ਨੇ ਇਸਦੇ ਡਿਜੀਟਲ ਤੇ ਦੂਜੇ ਅਧਿਕਾਰਾਂ ਨਾਲ ਵੀ ਵੱਡੀ ਰਕਮ ਕਮਾਈ ਹੈ। ਰਿਪੋਰਟ ਅਨੁਸਾਰ, ਫਿਲਮ ਦੇ ਸੈਟੇਲਾਈਟ ਤੇ ਡਿਜੀਟਲ ਅਧਿਕਾਰਾਂ  ਤੋਂ 370 ਕਰੋੜ ਰੁਪਏ ਇਕੱਠੇ ਹੋਏ ਹਨ।

 

 ਡਿਜ਼ੀਟਲ ਰਾਈਟਸ ਦੇ ਸਾਰੇ ਸੰਸਕਰਣ ਹਿੰਦੀ, ਤਾਮਿਲ ਅਤੇ ਤੇਲਗੂ, 60 ਕਰੋੜ ਰੁਪਏ ਵਿੱਚ ਵੇਚ ਦਿੱਤੇ ਗਏ ਹਨ। ਲਕਾ ਪ੍ਰੋਡਕਸ਼ਨ ਨੇ ਫਿਲਮ ਦੇ ਸੈਟੇਲਾਈਟ ਅਧਿਕਾਰ 120 ਕਰੋੜ ਰੁਪਏ ਵਿੱਚ ਵੇਚ ਦਿੱਤੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar Rajinikanth 2 Point 0 Has Already Recovered Rs 490 crore Before Releasing