ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਕਸ਼ੇ ਕੁਮਾਰ ਦੀ ਸਿੱਖੀ ਨੂੰ ਸਮਰਪਤ ਫ਼ਿਲਮ ‘ਕੇਸਰੀ’ ਦਾ ਟ੍ਰੇਲਰ ਰਿਲੀਜ਼

ਬਾਲੀਵੁੱਡ ਚ ‘ਭਾਜੀ’ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਵਲੋਂ ਸਿੱਖੀ ਨੂੰ ਸਮਰਪਤ ਸਾਰਾਗੜ੍ਹੀ ਦੀ ਜੰਗ ਤੇ ਬਣ ਰਹੀ ਫ਼ਿਲਮ ‘ਕੇਸਰੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ 21 ਮਾਰਚ 2019 ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿਚ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਤੋਂ ਇਲਾਵਾ ਮੋਹਾਲੀ ਤੋਂ ਪੰਜਾਬੀ ਫ਼ਿਲਮਾਂ ਚ ਸਰਗਰਮ ਅਦਾਕਾਰ ਗੁਰਪ੍ਰੀਤ ਤੋਤੀ ਵੀ ਅਹਿਮ ਕਿਰਦਾਰ ਚ ਨਜ਼ਰ ਆੳੁਣਗੇ।

 

ਡਾਇਰੈਕਟਰ ਅਨੁਰਾਗ ਸਿੰਘ ਦੁਆਰਾ ਬਣਾਈ ਜਾ ਰਹੀ ਇਸ ਫ਼ਿਲਮ ਚ ਅਕਸ਼ੇ ਕੁਮਾਰ ਦੇ ਨਾਲ ਬਾਲੀਵੁੱਡ ਅਦਾਕਾਰਾ ਪਰਨੀਤੀ ਚੋਪੜਾ ਵੀ ਮੁੱਖ ਕਿਰਦਾਰ ਚ ਹਨ। ਫ਼ਿਲਮ ਦੀ ਕਹਾਣੀ ਮੁੱਖ ਤੌਰ ਤੇ ਗਿਰੀਸ਼ ਕੋਹਲੀ ਅਤੇ ਅਨੁਰਾਗ ਸਿੰਘ ਨੇ ਲਿਖੀ ਹੈ।

 

 

 

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਫ਼ਿਲਮ ‘ਕੇਸਰੀ’ ਇਕ ਸੱਚੀ ਘਟਨਾ ਤੇ ਆਧਾਰਿਤ ਹੈ ਜਿਸ ਨੂੰ ਹੁਣ ਤੱਕ ਦੀ ਸਭ ਤੋਂ ਬਹਾਦਰ ਜੰਗ ਚ ਇਕ ਵਜੋਂ ਜਾਣਿਆ ਜਾਂਦਾ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਹ ਕਹਾਣੀ 21 ਸਿੱਖ ਯੋਧਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਖੇਤਰ ਦੀ ਰੱਖਿਆ ਲਈ 10,000 ਹਮਲਾਵਰਾਂ ਖਿਲਾਫ਼ ਆਪਣੇ ਜ਼ਬਰਦਸਤ ਹੌਸਲੇ ਨਾਲ ਇਸ ਜੰਗ ਨੂੰ ਸਦਾ–ਸਦਾ ਲਈ ਇੱਕ ਯਾਦਗਾਰ ਵਜੋਂ ਸਥਾਪਤ ਕਰ ਦਿੱਤਾ।

 

 

ਖਾਕੀ ਵਰਦੀ ਵਾਲੇ ਇਨ੍ਹਾਂ ਦਸਤਾਰਧਾਰੀ 21 ਸਿੱਖਾਂ ਨੇ ਸਾਰੀਆਂ ਦਰਪੇਸ਼ ਆਈਆਂ ਮੁਸ਼ਕਲਾਂ ਬਾਵਜੂਦ ਆਪਣੀ ਹਿੰਮਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੰਗੀ ਲੜੀ ਅਤੇ ਇਤਿਹਾਸ ਦੇ ਪਾਠ ਨੂੰ ਬਦਲ ਦਿੱਤਾ। ਇਹ ਫ਼ਿਲਮ ਬਲਿਦਾਨ ਦੀ ਭਾਵਨਾ ਦਾ ਜਸ਼ਨ ਮਨਾਉਂਦੀ ਹੈ।

 

ਫ਼ਿਲਮ ਕੇਸਰੀ ਦਾ ਟ੍ਰੇਲਰ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ

 

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar releases the trailer of Kesari a film dedicated to Sikhism