ਫਿਲਮ 'ਮਿਸ਼ਨ ਮੰਗਲ' ਦੇ ਨਿਰਦੇਸ਼ਕ ਜਗਨ ਸ਼ਕਤੀ ਹਸਪਤਾਲ ਚ ਦਾਖਲ ਹਨ। ਦੱਸਿਆ ਜਾ ਰਿਹਾ ਹੈ ਕਿ ਦਿਮਾਗ ਚ ਖੂਨ ਦੇ ਜੰਮ ਜਾਣ ਕਾਰਨ ਉਹ ਹਸਪਤਾਲ ਚ ਭਰਤੀ ਹੋਏ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਦੀ ਹਿੱਟ ਫਿਲਮ ਮਿਸ਼ਨ ਮੰਗਲ ਨੂੰ 2019 ਚ ਡਾਇਰੈਕਟ ਕੀਤਾ ਸੀ। ਇਕ ਪਾਰਟੀ ਚ ਜਗਨ ਸ਼ਕਤੀ ਜਦੋਂ ਆਪਣਾ ਹੋਸ਼ ਗੁਆਉਣ ਲਗੇ ਤਾਂ ਉਨ੍ਹਾਂ ਨੂੰ 25 ਜਨਵਰੀ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ।
ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਇੱਕ ਸਰੋਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਅਕਸ਼ੈ ਕੁਮਾਰ ਜਗਨ ਸ਼ਕਤੀ ਦੇ ਹਸਪਤਾਲ ਦੇ ਖਰਚੇ ਚੁੱਕ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਕੁਮਾਰ ਆਪਣੀ ਹਰੇਕ ਫਿਲਮ ਦੇ ਹਰੇਕ ਨਿਰਦੇਸ਼ਕ ਨਾਲ ਚੰਗੇ ਸਬੰਧ ਰੱਖਦੇ ਹਨ। ਤੇ ਲੋੜ ਸਮੇਂ ਅਕਸ਼ੈ ਹਮੇਸ਼ਾਂ ਅੱਗੇ ਆਉਂਦੇ ਹਨ ਤੇ ਮਦਦ ਕਰਦੇ ਹਨ। ਅਕਸ਼ੈ ਕੁਮਾਰ ਕਈ ਸਮਾਜਿਕ ਕਾਰਨਾਂ ਕਰਕੇ ਵੀ ਜੁੜੇ ਹੋਏ ਹਨ। ਜਦੋਂ ਅਕਸ਼ੈ ਕੁਮਾਰ ਨੂੰ ਪਤਾ ਲੱਗਿਆ ਕਿ ਜਗਨ ਸ਼ਕਤੀ ਹਸਪਤਾਲ ਚ ਦਾਖਲ ਹੈ ਤਾਂ ਉਨ੍ਹਾਂ ਆਪਣੀ ਟੀਮ ਨੂੰ ਉਨ੍ਹਾਂ ਦਾ ਖਰਚਾ ਚੁੱਕਣ ਲਈ ਕਿਹਾ। ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੁਖੀ ਨਾ ਹੋਣ ਦੀ ਸਲਾਹ ਦਿੱਤੀ।
ਫਿਲਮ ਨਿਰਮਾਤਾ ਆਰ-ਬਾਲਕੀ ਦੇ ਅਨੁਸਾਰ ਜਗਨ ਸ਼ਕਤੀ ਦੀ ਸਿਹਤ ਹੁਣ ਬਿਹਤਰ ਹੈ ਤੇ ਉਹ ਸਥਿਰ ਹਨ। ਜਗਨ ਸ਼ਕਤੀ ਦਾ ਆਪ੍ਰੇਸ਼ਨ ਸਫਲ ਰਿਹਾ ਹੈ ਤੇ ਉਹ ਠੀਕ ਹੋ ਰਹੇ ਹਨ। ਕਿਸੇ ਵੀ ਗੱਲ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅਦਾਕਾਰ ਦਿਲੀਪ ਤਾਹਿਲ ਨੇ ਮੁੰਬਈ ਮਿਰਰ ਨੂੰ ਦੱਸਿਆ ਕਿ ਅਕਸ਼ੈ ਕੁਮਾਰ ਜਗਨ ਸ਼ਕਤੀ ਦੀ ਮਦਦ ਲਈ ਅੱਗੇ ਆਏ ਹਨ ਤੇ ਉਨ੍ਹਾਂ ਦਾ ਸਾਰਾ ਖਰਚਾ ਚੁੱਕ ਰਹੇ ਹਨ। ਜਦੋਂ ਅਕਸ਼ੈ ਕੁਮਾਰ ਨੂੰ ਪਤਾ ਲੱਗਿਆ ਕਿ ਜਗਨ ਹਸਪਤਾਲ ਵਿਚ ਦਾਖਲ ਹੈ ਤਾਂ ਉਹ ਜਗਨ ਨੂੰ ਮਿਲਣ ਸਭ ਤੋਂ ਪਹਿਲਾਂ ਹਸਪਤਾਲ ਪੁੱਜੇ।
.