ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਕੁਮਾਰ ਨੂੰ ਮਿਲੀ ਚੰਬਲ ਦੇ ‘ਡਾਕੂ’ ਦੀ ਧਮਕੀ

ਅਕਸ਼ੇ ਕੁਮਾਰ ਨੂੰ ਮਿਲੀ ਚੰਬਲ ਦੇ ‘ਡਾਕੂ’ ਦੀ ਧਮਕੀ

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਅੱਜ–ਕੱਲ੍ਹ ਇੱਕ ਅਜਿਹੀ ਫ਼ਿਲਮ ਕਰ ਰਹੇ ਹਨ, ਜਿਸ ਕਾਰਨ ਉਹ ਕੁਝ ਵਿਵਾਦਾਂ ਵਿੱਚ ਘਿਰ ਸਕਦੇ ਹਨ। ਦਰਅਸਲ, ਹੁਣ ਉਨ੍ਹਾਂ ਦੀ ਅਗਲੇ ਸਾਲ ਆਉਣ ਵਾਲੀ ਫ਼ਿਲਮ ‘ਪ੍ਰਿਥਵੀਰਾਜ ਚੌਹਾਨ’ ਨੂੰ ਲੈ ਕੇ ਉਨ੍ਹਾਂ ਨੂੰ ਧਮਕੀ ਮਿਲੀ ਹੈ।

 

 

ਚੰਬਲ ਦੇ ਡਾਕੂ ਮਲਖਾਨ ਸਿੰਘ ਨੇ ਅਕਸ਼ੇ ਕੁਮਾਰ ਨੂੰ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ‘ਪ੍ਰਿਥਵੀਰਾਜ ਚੌਹਾਨ’ ਦੇ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਕੀਤੀ, ਤਾਂ ਉਨ੍ਹਾਂ ਨੂੰ ਇੰਝ ਕਰਨਾ ਬਹੁਤ ਮਹਿੰਗਾ ਪਵੇਗਾ। ਇਸੇ ਲਈ ਫ਼ਿਲਮ ਵਿੱਚ ਸਿਰਫ਼ ਸਹੀ ਤੱਥ ਹੀ ਵਿਖਾਏ ਜਾਣ।

 

 

ਮਲਖਾਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖੇ ਖੇਤ ਸਿੰਘ ਨੂੰ ਵੀ ਇਸ ਫ਼ਿਲਮ ਦੀ ਕਹਾਣੀ ਦਾ ਹਿੱਸਾ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਕਸ਼ੇ ਨੇ ਇੰਝ ਨਾ ਕੀਤਾ, ਤਾਂ ਉਹ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਵੀ ਖੜਕਾੳੋੁਣਗੇ।

 

 

ਮਲਖਾਨ ਸਿੰਘ ਮੁਤਾਬਕ ਖੇਤ ਸਿੰਘ ਆਪਣੇ ਸਮੇਂ ਦੌਰਾਨ ਪ੍ਰਿਥਵੀਰਾਜ ਚੌਹਾਨ ਦੇ ਦਰਬਾਰ ਦੇ ਮੋਹਤਬਰ ਵਿਅਕਤੀਆਂ ਵਿੱਚੋਂ ਇੱਕ ਸਨ। ਮਥੁਰਾ ਦੇ ਵ੍ਰਿੰਦਾਵਨ ਵਿੱਚ ਮਲਖਾਨ ਨੇ ਇੱਕ ਪ੍ਰਾਈਵੇਟ ਪ੍ਰੋਗਰਾਮ ਦੌਰਾਨ ਕਿਹਾ ਕਿ ਅਕਸ਼ੇ ਕੁਮਾਰ ਨੂੰ ਫ਼ਿਲਮ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆ ਕੇ ਮਿਲਣਾ ਚਾਹੀਦਾ ਹੈ ਤੇ ਇਤਿਹਾਸਕ ਤੱਥਾਂ ਬਾਰੇ ਜਾਣਨਾ ਚਾਹੀਦਾ ਹੈ।

 

 

ਮਲਖਾਨ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਕਦੇ ਵੀ ਡਾਕੂ ਨਹੀਂ ਸਨ, ਸਗੋਂ ਬਾਗ਼ੀ ਸਨ; ਜਿਸ ਨੂੰ ਕਦੇ ਇਨਸਾਫ਼ ਨਹੀਂ ਮਿਲਿਆ।  ਚੇਤੇ ਰਹੇ ਕਿ ਅਕਸ਼ੇ ਕੁਮਾਰ ਅੱਜ–ਕੱਲ੍ਹ ਬਹਾਦਰ ਰਾਜੇ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਉੱਤੇ ਫ਼ਿਲਮ ਬਣਾ ਰਹੇ ਹਨ; ਜੋ ਅਗਲੇ ਵਰ੍ਹੇ ਦੀਵਾਲੀ ਵੇਲੇ ਰਿਲੀਜ਼ ਹੋਣੀ ਤੈਅ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar threatened by Chambal Dacoit