ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਨੁੰਸ਼੍ਰੀ-ਪਾਟੇਕਰ ਵਿਵਾਦ ’ਤੇ ਅਕਸ਼ੇ ਕੁਮਾਰ ਦਾ ਫਰਜ਼ੀ ਵੀਡਿਓ ਵਾਇਰਲ

ਤਨੁੰਸ਼੍ਰੀ-ਪਾਟੇਕਰ ਵਿਵਾਦ ’ਤੇ ਅਕਸ਼ੇ ਕੁਮਾਰ ਦਾ ਫਰਜ਼ੀ ਵੀਡਿਓ ਵਾਇਰਲ

1 / 2ਤਨੁੰਸ਼੍ਰੀ-ਪਾਟੇਕਰ ਵਿਵਾਦ ’ਤੇ ਅਕਸ਼ੇ ਕੁਮਾਰ ਦਾ ਫਰਜ਼ੀ ਵੀਡਿਓ ਵਾਇਰਲ

2 / 2akshay kumar tanushree dutta

PreviousNext

ਬਾਲੀਵੁੱਡ ਚ ਇਸ ਸਮੇਂ ਸਰਗਰਮ ਤਨੁੰਸ਼੍ਰੀਦੱਤਾ ਅਤੇ ਨਾਨਾਪਾਟੇਕਰ ਛੇੜਛਾੜ ਵਿਵਾਦ ਵਿਚਾਲੇ ਹਾਲੇ ਹੋਰ ਕਲਾਕਾਰਾਂ ਦੀ ਸ਼ਮੂਲੀਅਤ ਹੋਣੀ ਜਾਪ ਰਹੀ ਹੈ। ਇਸ ਵਿਵਾਦ ਦਾ ਗਰਮਾਹਟ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੱਕ ਵੀ ਪਹੁੰਚ ਗਈ ਹੈ।

 

ਦਰਅਸਲ ਸੋਸ਼ਲ ਮੀਡੀਆ ਚ ਅਕਸ਼ੇ ਕੁਮਾਰ ਦੇ ਇੱਕ ਪੁਰਾਣੇ ਵੀਡਿਓ ਚ ਬਦਲਾਅ ਕਰਕੇ ਇੰਟਰਨੈਂਟ ਤੇ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਦੇ ਖਿਲਾਫ ਅਕਸ਼ੇ ਕੁਮਾਰ ਨੇ ਮੁੰਬਈ ਦੇ ਸਾਈਬਰ ਸੈੱਲ ਚ ਸਿ਼ਕਾਇਤ ਦਰਜ ਕਰਵਾਈ ਹੈ।

 

 

 

 

ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੇ ਨੇ ਕੁੱਝ ਦਿਨਾਂ ਪਹਿਲਾਂ ਬਾਂਦਰਾ-ਕੁਰਲ ਕੰਪਲੈਕਸ ਚ ਸਥਿਤ ਸਾਈਬਰ ਪੁਲਿਸ ਸਟੇਸ਼ਨ ਚ ਇਸ ਮਾਮਲੇ ਦੀ ਸਿ਼ਕਾਇਤ ਕੀਤੀ ਹੈ। ਸਿ਼ਕਾਇਤ ਚ ਆਰੋਪ ਲਗਾਇਆ ਗਿਆ ਹੈ ਕਿ ਕੁੱਝ ਦਿਨ ਪਹਿਲਾਂ ਇੱਕ ਮੀਡੀਆ ਸੰਬੋਧਨ ਚ ਕਿਸੇ ਦੂਜੇ ਅਦਾਕਾਰ ਬਾਰੇ ਬੋਲ ਰਹੇ ਸਨ ਪਰ ਇਸ ਵੀਡਿਓ ਨੂੰ ਐਡੀਟ ਕਰਕੇ ਕਿਸੇ ਨੇ ਅਜਿਹਾ ਬਣਾ ਦਿੱਤਾ ਕਿ ਜਿਵੇਂ ਅਕਸ਼ੇ ਕੁਮਾਰ ਤਨੁੰਸ਼੍ਰੀਦੱਤਾ ਬਾਰੇ ਕੁੱਝ ਬੋਲ ਰਹੇ ਹਨ। ਇਹ ਵੀਡਿਓ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ।

 

ਜਦੋਂ ਅਕਸ਼ੇ ਕੁਮਾਰ ਨੂੰ ਇਸ ਵੀਡਿਓ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਿਸ ਚ ਇਸ ਬਾਰੇ ਸਿ਼ਕਾਇਤ ਦਰਜ ਕਰਵਾਈ। ਪੁਲਿਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅਸੀਂ ਯੂਟਿਊਬ ਤੇ ਇਸ ਵੀਡਿਓ ਨੂੰ ਲੱਭਣ ਦੀ ਕਾਫੀ ਕੋਸਿ਼ਸ਼ ਕੀਤੀ ਪਰ ਇਹ ਨਹੀਂ ਲੱਭਿਆ। ਸੰਭਵ ਹੈ ਕਿ ਇਸ ਵੀਡਿਓ ਨੂੰ ਹਟਾ ਦਿੱਤਾ ਗਿਆ ਹੈ ਜਾਂ ਬਲਾਕ ਕਰ ਦਿੱਤਾ ਗਿਆ ਹੈ। ਪੁਲਿਸ ਨੇ ਜਾਂਚ ਲਈ ਅਕਸ਼ੇ ਕੁਮਾਰ ਤੋਂ ਇਸ ਵੀਡਿਓ ਦੀ ਕਾਪੀ ਮੰਗੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumars fake video viral on Tanushree-Patekar controversy