ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਅਤੇ ਵਿਸ਼ਵ ਕੱਪ ਮੈਚ ਬਾਰੇ ਡਾਇਰੈਕਟਰ ਨੇ ਦਿੱਤਾ ਇਹ ਬਿਆਨ

                                                                                                                                                                                                                                      
ਸਲਮਾਨ ਦੇ ਪ੍ਰਸ਼ੰਸਕਾਂ ਲਈ 5 ਜੂਨ 2019 ਯਕੀਨਨ ਇੱਕ ਬੇਹਦ ਖ਼ਾਸ ਦਿਨ ਹੋਵੇਗਾ ਕਿਉਂਕਿ ਫ਼ਿਲਮ ਦੇ ਰਿਲੀਜ਼ ਦਾ ਦਿਨ ਇਦ ਹੈ ਅਤੇ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਪਹਿਲਾ ਮੈਚ ਵੀ ਇਸੇ ਦਿਨ ਖੇਡਿਆ ਜਾਵੇਗਾ। 

 

ਇਹ ਈਦ ਸਾਰਿਆਂ ਲਈ ਵਿਸ਼ੇਸ਼ ਹੋਵੇਗੀ ਕਿਉਂਕਿ 'ਭਾਰਤ' ਦੇ ਨਾਲ ਦੀ ਸ਼ੁਰੂਆਤ ਸ਼ਾਨਦਾਰ ਹੋਵੇਗੀ ਅਤੇ ਇਸੇ ਦਿਨ ਦਰਸ਼ਕਾਂ ਨੂੰ ਸ਼ਾਨਦਾਰ ਕ੍ਰਿਕਟ ਮੈਚ ਦੇ ਨਾਲ ਮਨੋਰੰਜਨ ਦਾ ਡਬਲ ਡੋਜ ਮਿਲੇਗਾ ਜਦੋਂ ਦੋ ਧਰਮ, ਕ੍ਰਿਕਟ ਅਤੇ ਬਾਲੀਵੁਡ ਸਾਰੇ ਇਕੋ ਵੇਲੇ ਇੱਕ ਹੀ ਤਾਰੀਖ ਉੱਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

 

ਜੂਨ ਨੂੰ ਮਨੋਰੰਜਨ ਮਹੀਨਾ ਦਾ ਸਿਰਲੇਖ ਦਿੰਦੇ ਹੋਏ ਡਾਇਰੈਕਟਰ ਅਲੀ ਅੱਬਾਸ ਜ਼ਫਰ ਕਹਿੰਦੇ ਹਨ, "ਭਾਰਤ ਦੀ ਟੀਮ ਪਹਿਲਾਂ ਮੈਚ ਵਿਚ ਖੇਡੇਗੀ ਅਤੇ ਜਿੱਤ ਦਰਜ ਕਰੇਗੀ ਅਤੇ ਸਾਡੀ ਫ਼ਿਲਮ ਥੀਏਟਰ ਵਿਚ ਦਾਖ਼ਲ ਹੋਵੇਗੀ। ਜੂਨ ਵਿਚ ਮਨੋਰੰਜਨ ਲਈ ਇਹ ਬਿਲਕੁਲ ਸਹੀ ਸਮਾਂ ਹੈ। 

 

' ਅਲੀ ਦੱਸਦੇ ਹਨ ਕਿ ਉਨ੍ਹਾਂ ਦੀ ਫ਼ਿਲਮ ਹਮੇਸ਼ਾ ਈਦ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਸੀ। ਅਲੀ ਨੇ ਕਿਹਾ, "ਜਦੋਂ ਅਸੀਂ ਇਸ ਫ਼ਿਲਮ ਦਾ ਐਲਾਨ ਕੀਤਾ ਸੀ, ਉਦੋਂ ਤੱਕ ਵਿਸ਼ਵ ਕੱਪ ਦੀ ਸੂਚੀ ਦਾ ਐਲਾਨ ਨਹੀਂ ਕੀਤਾ ਗਿਆ ਸੀ। ਇਹ ਇਕ ਇਤਫ਼ਾਕ ਹੈ ਕਿ ਭਾਰਤ ਦਾ ਪਹਿਲਾ ਮੈਚ ਅਤੇ ਈਦ ਉਸੇ ਹੀ ਦਿਨ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ali Abbas Zafar reacts to salman khan starrer Bharat clash with India World Cup 2019 match