ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Earth Day 'ਤੇ ਆਲੀਆ ਭੱਟ ਨੇ ਲਿਖੀ ਭਾਵੁਕ ਕਰ ਦੇਣ ਵਾਲੀ ਕਵਿਤਾ ਲਿਖੀ, ਸ਼ੇਅਰ ਕੀਤੀ ਵੀਡੀਓ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਧਰਤੀ ਦਿਵਸ ਦੇ ਮੌਕੇ 'ਤੇ ਭਾਵੁਕ ਕਵਿਤਾ ਲਿਖੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਕਵਿਤਾ ਪੜ੍ਹਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਵੱਲੋਂ ਕੁਦਰਤ 'ਤੇ ਲਿਖੀ ਇਸ ਕਵਿਤਾ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੈਲੀਬ੍ਰਿਟੀਜ਼ ਤੋਂ ਲੈ ਕੇ ਆਮ ਯੂਜ਼ਰਸ ਤੱਕ ਉਨ੍ਹਾਂ ਦੀ ਇਸ ਕਵਿਤਾ 'ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।
 

 
 
 
 
 
 
 
 
 
 
 
 
 

My attempt at writing a little something to celebrate earth day☀️ #EarthDayEveryDay

A post shared by Alia Bhatt ☀️ (@aliaabhatt) on

 

ਆਲੀਆ ਨੇ ਕਵਿਤਾ ਰਾਹੀਂ ਕਿਹਾ ਕਿ ਉਹ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਲਈ ਅੱਜ ਅਤੇ ਹਰੇਕ ਦਿਨ ਲਈ ਬਹੁਤ ਧੰਨਵਾਦੀ ਹੈ। ਕੁਦਰਤ ਨੇ ਸਾਨੂੰ ਮਹੱਤਵਪੂਰਣ ਚੀਜ਼ਾਂ ਦਿੱਤੀਆਂ ਹਨ, ਜਿਵੇਂ ਜੰਗਲ, ਦਰਿਆਵ, ਜਾਨਵਰ, ਸਮੁੰਦਰ ਆਦਿ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਗ੍ਰਹਿ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ ਹੈ। ਵੀਡੀਓ ਪੋਸਟ ਕਰਦਿਆਂ ਉਨ੍ਹਾਂ ਕੈਪਸ਼ਨ 'ਚ ਲਿਖਿਆ, "ਧਰਤੀ ਦਿਵਸ 'ਤੇ ਕੁਝ ਲਿਖਣ ਦੀ ਮੇਰੀ ਛੋਟੀ ਜਿਹੀ ਕੋਸ਼ਿਸ਼।"
 

ਇਸ ਤੋਂ ਪਹਿਲਾਂ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਆਲੀਆ ਬਿਨਾਂ ਮੇਕਅਪ ਨਜ਼ਰ ਆਈ ਸੀ। ਉਨ੍ਹਾਂ ਨੇ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਸੀ ਕਿ ਤੁਸੀਂ ਮੇਰੇ 'ਪੁਡਿੰਗ ਵਾਈਬਸ' ਹੋ। ਇਸ ਤੋਂ ਬਾਅਦ ਭੈਣ ਸ਼ਾਹੀਨ ਨੇ ਇੰਸਟਾਗ੍ਰਾਮ 'ਤੇ ਆਲੀਆ ਦੀ ਪਜ਼ਾਮੇ 'ਚ ਇੱਕ ਤਸਵੀਰ ਸ਼ੇਅਰ ਕੀਤੀ ਸੀ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਆਲੀਆ ਪੁਡਿੰਗ ਬਣਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alia Bhatt attempts to write a poem to celebrate Earth Day 2020 watch video