ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਲੀਆ ਭੱਟ ਦੀ ਮਾਂ ਨੇ ਅਫਜ਼ਲ ਗੁਰੂ ਨੂੰ ਦੱਸਿਆ 'ਬਲੀ ਦਾ ਬੱਕਰਾ', ਛਿੜਿਆ ਵਿਵਾਦ

1 / 2ਆਲੀਆ ਭੱਟ ਦੀ ਮਾਂ ਨੇ ਅਫਜ਼ਲ ਗੁਰੂ ਨੂੰ ਦੱਸਿਆ 'ਬਲੀ ਦਾ ਬੱਕਰਾ', ਛਿੜਿਆ ਵਿਵਾਦ

2 / 2ਆਲੀਆ ਭੱਟ ਦੀ ਮਾਂ ਨੇ ਅਫਜ਼ਲ ਗੁਰੂ ਨੂੰ ਦੱਸਿਆ 'ਬਲੀ ਦਾ ਬੱਕਰਾ', ਛਿੜਿਆ ਵਿਵਾਦ

PreviousNext

ਕਸ਼ਮੀਰ 'ਚ ਡੀਐਸਪੀ (ਮੁਅੱਤਲ) ਦਵਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਅਫਜ਼ਲ ਗੁਰੂ ਦੀ ਫਾਂਸੀ ਦਾ ਮੁੱਦਾ ਫਿਰ ਤੋਂ ਚਰਚਾ 'ਚ ਆ ਗਿਆ ਹੈ। ਫਰਵਰੀ 2013 'ਚ ਅਫਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਸੀ, ਪਰ ਉਸ ਦੀ ਚਿੱਠੀ 'ਚ ਦਵਿੰਦਰ ਸਿੰਘ ਦੇ ਨਾਂ ਦੀ ਚਰਚਾ ਸੀ। ਆਪਣੇ ਵਕੀਲ ਨੂੰ ਲਿਖੀ ਚਿੱਠੀ 'ਚ ਅਫਜਲ ਗੁਰੂ ਨੇ ਦਵਿੰਦਰ ਸਿੰਘ ਬਾਰੇ ਕਈ ਖੁਲਾਸੇ ਕੀਤੇ ਸਨ। ਪਿਛਲੇ ਦਿਨੀਂ ਅਫਜ਼ਲ ਗੁਰੂ ਦੀ ਪਤਨੀ ਤਬਸੁੱਮ ਨੰ ਦੋਸ਼ ਲਗਾਇਆ ਸੀ ਕਿ ਦਵਿੰਦਰ ਸਿੰਘ ਨੇ ਉਸ ਦੇ ਪਤੀ ਨੂੰ ਰਿਹਾਅ ਕਰਨ ਬਦਲੇ 1 ਲੱਖ ਰੁਪਏ ਮੰਗੇ ਸਨ।
 

ਹੁਣ ਇਸ ਮਾਮਲੇ 'ਚ ਆਲੀਆ ਭੱਟ ਦੀ ਮਾਂ ਸੋਨੀ ਰਾਜਦਾਨ ਨੇ ਅਫਜ਼ਲ ਗੁਰੂ ਦੀ ਫਾਂਸੀ 'ਤੇ ਸਵਾਲ ਖੜ੍ਹੇ ਕੀਤੇ ਹਨ। 

 


 

ਮੰਗਲਵਾਰ ਨੂੰ ਕੀਤੇ ਟਵੀਟ 'ਚ ਸੋਨੀ ਰਾਜਦਾਨ ਨੇ ਲਿਖਿਆ, "ਇਹ ਨਿਆਂ ਨੂੰ ਸੱਟ ਪਹੁੰਚਾਉਣ ਜਿਹਾ ਹੈ। ਜੇ ਉਹ ਬੇਗੁਨਾਹ ਹੈ ਤਾਂ ਹੁਣ ਕੌਣ ਹੈ ਜੋ ਉਸ ਨੂੰ ਵਾਪਿਸ ਲਿਆਵੇਗਾ। ਇਹੀ ਕਾਰਨ ਹੈ ਕਿ ਫਾਂਸੀ ਦੀ ਸਜ਼ਾ ਨੂੰ ਹਲਕੇ 'ਚ ਨਹੀਂ ਲਿਆ ਜਾਣਾ ਚਾਹੀਦਾ। ਅਫਜ਼ਲ ਗੁਰੂ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਗਿਆ। ਇਸ ਦੀ ਵੀ ਸਖ਼ਤ ਜਾਂਚ ਹੋਣੀ ਚਾਹੀਦੀ ਹੈ।"
 

 

ਹਾਲਾਂਕਿ ਉਨ੍ਹਾਂ ਦੇ ਟਵੀਟ ਕਰਨ ਤੋਂ ਤੁਰੰਤ ਬਾਅਦ ਮਾਮਲੇ ਨੇ ਅੱਗ ਫੜ ਲਈ।  ਕਈ ਲੋਕ ਉਨ੍ਹਾਂ ਦੇ ਪੱਖ 'ਚ ਖੜ੍ਹੇ ਵਿਖਾਈ ਦਿੱਤੇ ਤਾਂ ਕਈ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗੇ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣੇ ਬਿਆਨ ਨੂੰ ਬਦਲਦੇ ਹੋਏ ਸੋਨੀ ਨੇ ਟਵੀਟ ਨੂੰ ਸਪੱਸ਼ਟ ਕੀਤਾ ਅਤੇ ਲਿਖਿਆ, "ਇਹ ਕੋਈ ਨਹੀਂ ਕਹਿ ਰਿਹਾ ਕਿ ਉਹ ਬੇਗੁਨਾਹ ਸੀ ਪਰ ਉਸ 'ਤੇ ਤਸ਼ੱਦਦ ਢਾਹਿਆ ਗਿਆ ਸੀ। ਕੀ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਣੀ ਚਾਹੀਦੀ ਸੀ? ਅਫਜ਼ਲ ਗੁਰੂ ਵੱਲੋਂ ਦਵਿੰਦਰ ਸਿੰਘ 'ਤੇ ਲਗਾਏ ਗਏ ਦੋਸ਼ਾਂ ਨੂੰ ਕਿਸੇ ਨੇ ਗੰਭੀਰਤਾ ਨਾਲ ਕਿਉਂ ਨਹੀਂ ਲਿਆ?"
 

ਜ਼ਿਕਰਯੋਗ ਹੈ ਕਿ ਆਪਣੇ ਵਕੀਲ ਨੂੰ ਲਿਖੀ ਚਿੱਠੀ 'ਚ ਅਫਜ਼ਲ ਨੇ ਦਵਿੰਦਰ 'ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਉਸ ਨੇ ਲਿਖਿਆ ਕਿ ਦਵਿੰਦਰ ਨੇ ਉਸ ਨੂੰ ਹਮਲੇ 'ਚ ਸ਼ਾਮਿਲ ਅੱਤਵਾਦੀਆਂ 'ਚੋਂ ਇੱਕ ਮੁਹੰਮਦ ਨਾਲ ਮਿਲਵਾਇਆ ਅਤੇ ਮੁਹੰਮਦ ਨੂੰ ਦਿੱਲੀ ਘੁੰਮਾਉਣ ਅਤੇ ਉਸ ਨੂੰ ਰਾਜਧਾਨੀ 'ਚ ਕਿਰਾਏ 'ਤੇ ਰਹਿਣ ਦੀ ਇੱਕ 'ਛੋਟੀ ਨੌਕਰੀ' ਨਾਲ ਕੰਮ ਸੌਂਪਿਆ ਸੀ।

 

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੋਨੀ ਰਾਜਦਾਨ ਨੂੰ ਕਾਫੀ ਖਰੀ-ਖੋਟੀ ਸੁਣਾਈ -

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alia Bhatt mother Soni Razdan calls Afzal Guru scapegoat