ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਫੜੇ ਇੱਕ ਦੂਜੇ ਦੇ ਹੱਥ, ਨੀਤੂ ਕਪੂਰ ਨਾਲ ਡਿਨਰ ਡੇਟ 'ਤੇ ਦਿਖੇ

ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਜੋੜੀ ਇਸ ਸਮੇਂ ਬਾਲੀਵੁੱਡ ਦੀ ਇੱਕ ਖ਼ਾਸ ਖ਼ਬਰਾਂ ਵਿੱਚੋਂ ਇਕ ਹੈ। ਦੋਵਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਮੀਡੀਆ ਵਿੱਚ ਸੁਰਖ਼ੀਆਂ ਬਣ ਰਹੀਆਂ ਹਨ। 

 

ਅਜਿਹੀ ਸਥਿਤੀ ਵਿੱਚ ਦੋਵਾਂ ਦੇ ਨਾਲ ਹੋਈਆਂ ਛੁੱਟੀਆਂ ਦੀਆਂ ਫ਼ੋਟੋਆਂ ਜਾਂ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗਦੀਆਂ ਹਨ। ਦਰਅਸਲ, ਆਲੀਆ ਭੱਟ ਲਾਸ ਏਂਜਲਸ ਵਿੱਚ ਹੈ ਅਤੇ ਰਣਬੀਰ ਕਪੂਰ ਨਾਲ ਸਮਾਂ ਬਿਤਾਉਣ ਦਾ ਮੌਕਾ ਬਾਖੂਬੀ ਮਿਲ ਰਿਹਾ ਹੈ।

 

 

 

 

 

ਇਸ ਮੌਕੇ ਆਲੀਆ ਭੱਟ, ਰਣਬੀਰ ਕਪੂਰ ਅਤੇ ਨੀਤੂ ਕਪੂਰ ਇੱਕ ਰੈਸਟੋਰੈਂਟ ਵਿੱਚ ਬੈਠੇ ਦਿਖਾਈ ਦਿੱਤੇ। ਆਲੀਆ ਨੇ ਇਸ ਵਿੱਚ ਰਣਬੀਰ ਦਾ ਹੱਥ ਫੜਿਆ ਹੋਇਆ ਹੈ ਅਤੇ ਨੀਤੂ ਕਪੂਰ ਨਾਲ ਇੱਕ ਫ਼ੋਟੋ ਵਿੱਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। 

 

ਜਿੱਥੇ ਦੋਵੇਂ ਇੱਕ ਪਾਸੇ ਨਿੱਜੀ ਸਮਾਂ ਬਿਤਾ ਰਹੇ ਹਨ, ਉਥੇ ਦੂਜੇ ਪਾਸੇ ਉਹ ਪਰਿਵਾਰ ਨਾਲ ਵੀ ਰਲ ਰਹੇ ਹਨ। ਦੋਵਾਂ ਦੀ ਇਹ ਫ਼ੋਟੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 


ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਅਯਾਨ ਮੁਖਰਜੀ ਦੀ ਫ਼ਿਲਮ ਬ੍ਰਹਮਾਸਤਰ ਵਿੱਚ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਜੋ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ। ਹਾਲਾਂਕਿ ਇਹ ਫ਼ਿਲਮ ਇਸ ਸਾਲ ਦਸੰਬਰ ਵਿੱਚ ਰਿਲੀਜ਼ ਕੀਤੀ ਜਾਣੀ ਸੀ ਪਰ ਕਰਨ ਜੌਹਰ ਦੇ ਪ੍ਰੋਡੈਕਸ਼ਨ ਹਾਊਸ ਨੇ ਇਸ ਦੀ ਰਿਲੀਜ਼ ਅਗਲੇ ਸਾਲ ਲਈ ਮੁਲਤਵੀ ਕਰ ਦਿੱਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alia Bhatt Ranbir Kapoor Dinner Date with Neetu Kapoor Photo Viral on Social Media