ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਵਾਰ ਫਿਰ 'ਗਦਰ' ਮਚਾਉਣ ਆ ਰਹੀ ਹੈ ਅਮੀਸ਼ਾ ਪਟੇਲ

ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਤੋਬਾ ਤੇਰਾ ਜਲਵਾ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਆਪਣੀ ਭੂਮਿਕਾ ਲਈ ਉਹ ਗਾਜ਼ੀਆਬਾਦੀ ਲਹਿਜ਼ਾ ਸਿਖ ਰਹੀ ਹੈ। ਫਿਲਮ 'ਚ ਆਪਣੀ ਭੂਮਿਕਾ ਬਾਰੇ ਅਮੀਸ਼ਾ ਨੇ ਕਿਹਾ, "ਇਹ ਕਿਰਦਾਰ ਲੈਲਾ ਇੱਕ ਬੋਲਡ, ਮਾਡਰਨ, ਲਵਿੰਗ ਅਤੇ ਗ੍ਰੇ ਸ਼ੇਡਸ ਅਵਤਾਰ 'ਚ ਹੈ, ਜਿਸ 'ਚ ਮੈਂ ਤੁਰੰਤ ਦਿਲਚਸਪੀ ਦਿਖਾਈ। ਮੈਂ ਇਸ ਤਰ੍ਹਾਂ ਦੀ ਭੂਮਿਕਾ ਕਦੇ ਨਹੀਂ ਕੀਤੀ ਸੀ ਅਤੇ ਮੈਂ ਇਸ ਦੇ ਲਈ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ।"
 

ਸਾਲ 2000 'ਚ ਰਿਤਿਕ ਰੌਸ਼ਨ ਨਾਲ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਮੀਸ਼ਾ ਨੇ ਸੁਪਰਹਿੱਟ ਫਿਲਮ ‘ਗਦਰ : ਏਕ ਪ੍ਰੇਮ ਕਥਾ’ ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਉਹ 'ਹਮਰਾਜ', 'ਮੰਗਲ ਪਾਂਡੇ : ਦਿ ਰਾਈਜ਼ਿੰਗ' ਅਤੇ 'ਰੇਸ-2' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਆਪਣੀ ਆਉਣ ਵਾਲੀ ਫਿਲਮ 'ਚ ਉਹ ਜਤਿਨ ਖੁਰਾਣਾ ਦੇ ਨਾਲ ਨਜ਼ਰ ਆਵੇਗੀ, ਜੋ ਗਾਜ਼ੀਆਬਾਦ 'ਚ ਇੱਕ ਨੌਜਵਾਨ ਟਾਇਕੂਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
 

ਫਿਲਮ ਦਾ ਨਿਰਦੇਸ਼ਨ ਅਕਾਸ਼ਦਿੱਤਿਆ ਲਾਮਾ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਫਿਲਮ 'ਨਾਨੀ ਤੇਰੀ ਮੋਰਨੀ' ਨੂੰ ਸਾਲ 2018 'ਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਗੋਆ ਦੇ ਇੰਡੀਅਨ ਪੈਨੋਰਮਾ ਸੈਕਸ਼ਨ 'ਚ ਚੁਣਿਆ ਗਿਆ ਸੀ।
 

ਜੇਕਰ ਅਮੀਸ਼ਾ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿੱਚ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ 'ਚ ਨਜ਼ਰ ਆਈ ਸੀ। ਜਿੱਥੇ ਉਹ ਘਰ ਦੇ ਮੈਂਬਰਾਂ ਨਾਲ ਮਜ਼ੇਦਾਰ ਟਾਸਕ ਕਰਦੀ ਵਿਖਾਈ ਦਿੱਤੀ ਸੀ। ਪਰ ਕੁਝ ਸਮੇਂ ਬਾਅਦ ਬਿੱਗ ਬੌਸ ਦੇ ਘਰ 'ਚ ਉਨ੍ਹਾਂ ਦਾ ਵਿਖਾਈ ਦੇਣਾ ਬੰਦ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ameesha Patel learning Ghaziabadi dialect for new role