ਬਾਲੀਵੁੱਡ ਦੇ ਬਿਗ ਬੀ ਅਮਿਤਾਬ ਬੱਚਨ ਫ਼ਿਲਮਾਂ ਤੋਂ ਇਲਾਵਾ, ਸੋਸ਼ਲ ਮੀਡੀਆ ਰਾਹੀਂ ਆਏ ਦਿਨ ਸਮਾਜਿਕ ਅਤੇ ਰਾਜਨੀਤਕ ਗਤੀਵਿਧੀਆਂ' ਉੱਤੇ ਆਪਣੇ ਵਿਚਾਰ ਰੱਖਦੇ ਹਨ। ਇੰਨਾ ਹੀ ਨਹੀਂ ਅਮਿਤਾਬ ਅਕਸਰ ਆਪਣੀ ਦਰਿਆਦਿਲੀ ਲਈ ਵੀ ਜਾਣੇ ਜਾਂਦਾ ਹਨ। ਸ਼ਹੀਦਾਂ ਅਤੇ ਕਿਸਾਨਾਂ ਦੀ ਮਦਦ ਤੋਂ ਬਾਅਦ ਹੁਣ ਅਮਿਤਾਬ ਬੱਚਨ ਅਸਾਮ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ।
ਉਨ੍ਹਾਂ ਨੇ ਅਸਾਮ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ 51 ਲੱਖ ਰੁਪਏ ਜਮ੍ਹਾਂ ਕਰਵਾਏ ਹਨ। ਇਹ ਜਾਣਕਾਰੀ ਅਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਦਿੱਤੀ ਹੈ। ਮੁੱਖ ਮੰਤਰੀ ਨੇ ਅਮਿਤਾਭ ਬੱਚਨ ਦੀ ਦਰਿਆਦਿਲੀ ਦੀ ਵੀ ਪ੍ਰਸ਼ੰਸਾ ਕੀਤੀ ਹੈ। ਦੱਸਣਯੋਗ ਹੈ ਕਿ ਅਕਸ਼ੈ ਕੁਮਾਰ ਨੇ 2 ਕਰੋੜ ਰੁਪਏ ਦੇ ਕੇ ਅਸਾਮ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਹੈ।