ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਿਤਾਭ ਬੱਚਨ ਨੇ ਟਵੀਟ ਰਾਹੀਂ ਓੜੀਸ਼ਾ ਲਈ ਮੰਗੀ ਮਦਦ

​​​​​​​ਅਮਿਤਾਭ ਬੱਚਨ ਨੇ ਟਵੀਟ ਰਾਹੀਂ ਓੜੀਸ਼ਾ ਲਈ ਮੰਗੀ ਮਦਦ

ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ਉੱਤੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਇੱਕ ਕਵਿਤਾ ਲਿਖੀ ਹੈ ਤੇ ਲਿਖਿਆ ਹੈ ਕਿ ਸੀਐੱਮ ਰਿਲੀਫ਼ ਫ਼ੰਡ ਵਿੱਚ ਤੁਸੀਂ ਵੀ ਡੋਨੇਟ ਕਰ ਸਕਦੇ ਹਨ, ਮੈਂ ਤਾਂ ਕਰ ਦਿੱਤਾ ਹੈ। ਜਿਵੇਂ ਹੀ ਅਮਿਤਾਭ ਬੱਚਨ ਨੇ ਇਹ ਟਵੀਟ ਕੀਤਾ, ਤਿਵੇਂ ਹੀ ਉਹ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ।

 

 

ਇਸ ਤੋਂ ਇਲਾਵਾ ਉਨ੍ਹਾਂ ਸੀਐੱਮ ਰਿਲੀਫ਼ ਫ਼ੰਡ ਦਾ ਹੇਠਾਂ ਇੱਕ ਲਿੰਕ ਵੀ ਦਿੱਤਾ ਹੈ, ਜਿਸ ਉੱਤੇ ਜਾ ਕੇ ਤੁਸੀਂ ਡੋਨੇਸ਼ਨ ਦੇ ਸਕਦੇ ਹੋ। ਓੜੀਸ਼ਾ ’ਚ ਆਏ ਫੇਨੀ ਤੂਫ਼ਾਨ ਦੇ ਚੱਲਦਿਆਂ ਅਮਿਤਾਭ ਬੱਚਨ ਨੇ ਇੰਝ ਕੀਤਾ ਹੈ। ਅਮਿਤਾਭ ਬੱਚਨ ਸ਼ੁਰੂ ਤੋਂ ਹੀ ਲੋਕਾਂ ਦੀ ਮਦਦ ਜ਼ਰੂਰ ਕਰਦੇ ਰਹੇ ਹਨ। ਇਹ ਗੱਲ ਸੋਸ਼ਲ ਮੀਡੀਆ ਉੱਤੇ ਆਮ ਹੀ ਵੇਖੀ ਜਾ ਸਕਦੀ ਹੈ।

 

 

ਬੀਤੇ ਦਿਨੀਂ ਅਮਿਤਾਭ ਬੱਚਨ ਦੇ ਘਰ ਪ੍ਰਤੀਕਸ਼ਾ ਬੰਗਲੇ ਦੇ ਮੈਦਾਨ ਉੱਤੇ ਹਥੌੜਾ ਚਲਾਉਣ ਦੀ ਖ਼ਬਰ ਆਈ ਸੀ। ਖ਼ਬਰ ਹੈ ਕਿ ਬਿੱਗ–ਬੀ ਦੇ ਪ੍ਰਤੀਕਸ਼ਾ ਬੰਗਲੇ ਦੀ ਕੰਪਾਊਂਡ ਵਾਲ ਅਧਿਕਾਰੀ ਛੇਤੀ ਹੀ ਤੋੜਨ ਵਾਲੇ ਹਨ। ਦਰਅਸਲ, ਜੂਹੂ ਦੇ ਸੰਤ ਗਿਆਨੇਸ਼ਵਰ ਮਾਰਗ ਉੱਤੇ ਬਿੱਗ ਬੀ ਦਾ ਪ੍ਰਤੀਕਸ਼ਾ ਬੰਗਲਾ ਮੌਜੂਦ ਹੈ ਤੇ ਇਹ ਮਾਰਗ 45 ਫ਼ੁੱਟ ਚੌੜਾ ਹੈ, ਜਿਸ ਕਾਰਨ ਇੱਥੇ ਅਕਸਰ ਜਾਮ ਲੱਗ ਜਾਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan appeals for donation to Odisha through tweet