ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਦੁਰਗਾ ਦੇ ਦਰਸ਼ਨ ਕਰਨ ਪਤਨੀ ਜਯਾ ਬੱਚਨ ਨਾਲ ਪੁੱਜੇ ਅਮਿਤਾਭ ਬੱਚਨ

ਦੇਸ਼ ਭਰ ਵਿੱਚ ਮਹਾਂਸ਼ਟਮੀ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਅਮਿਤਾਭ ਬੱਚਨ ਵੀ ਪਤਨੀ ਜਯਾ ਬੱਚਨ ਨਾਲ ਮਾਂ ਦੁਰਗਾ ਦੇ ਦਰਸ਼ਨ ਕਰਨ ਆਏ ਸਨ। ਅਮਿਤਾਭ ਬੱਚਨ ਨੇ ਇਸ ਮੌਕੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਤੇ ਨਾਲ ਕੌਫੀ ਰੰਗ ਦੀ ਸ਼ਾਲ ਲਈ ਹੋਈ ਸੀ। ਜਯਾ ਬੱਚਨ ਵੀ ਇਸ ਮੌਕੇ ਚਿੱਟੇ ਅਤੇ ਲਾਲ ਰੰਗ ਦੀ ਸਾੜੀ ਪਾਈ ਹੋਈ ਦਿਖਾਈ ਦਿੱਤੀ। ਦੋਨਾਂ ਨੇ ਇਥੇ ਮਾਂ ਦੁਰਗਾ ਦਾ ਆਸ਼ੀਰਵਾਦ ਲਿਆ।

 

ਹਾਲਾਂਕਿ, ਇਨ੍ਹਾਂ ਦੋਵਾਂ ਤੋਂ ਇਲਾਵਾ ਕਾਜੋਲ ਵੀ ਆਪਣੇ ਬੇਟੇ ਯੁੱਗ ਨਾਲ ਇਥੇ ਪਹੁੰਚੀ। ਕਾਜੋਲ ਪੀਲੇ-ਹਰੇ ਰੰਗ ਦੀ ਸਾੜੀ ਪਾਈ ਹੋਈ ਦਿਖਾਈ ਦਿੱਤੀ ਜਿਸ ਵਿੱਚ ਉਹ ਬਹੁਤ ਸੁੰਦਰ ਲੱਗ ਰਹੀ ਸੀ।

 

ਇਸਦੇ ਨਾਲ ਹੀ ਅਯਾਨ ਮੁਖਰਜੀ ਵੀ ਇੱਥੇ ਮਾਂ ਦੁਰਗਾ ਦੇ ਦਰਸ਼ਨ ਕਰਨ ਲਈ ਆਏ ਸਨ। ਬਿੱਗ ਬੀ ਨੇ ਇਸ ਦੌਰਾਨ ਸਾਰਿਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਸਾਰਿਆਂ ਨਾਲ ਫੋਟੋਆਂ ਵੀ ਕਲਿੱਕ ਕਰਵਾਈਆਂ।

 

ਬਿੱਗ ਬੀ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਕੌਣ ਬਣੇਗਾ ਕਰੋੜਪਤੀ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। ਸ਼ੋਅ ਦੀ ਟੀਆਰਪੀ ਵੀ ਚੰਗੀ ਹੈ ਤੇ ਇਸ ਦੇ ਨਾਲ ਹੀ ਬਿੱਗ ਬੀ ਸ਼ੋਅ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਕਾਫੀ ਮਜ਼ੇਦਾਰ ਗੱਲਾਂ ਕਰਦੇ ਰਹਿੰਦੇ ਹਨ।

 

ਦੱਸ ਦੇਈਏ ਕਿ ਹਾਲ ਹੀ ਚ ਹਰਿਆਣੇ ਦੀ ਡਾਕਟਰ ਉਰਮਿਲਾ ਧਤਰਵਾਲ ਸ਼ੋਅ ‘ਤੇ ਪੁੱਜੀ ਤਾਂ ਉਨ੍ਹਾਂ ਦੇ ਫੁਰਤੀਲੇ ਅੰਦਾਜ਼ ਨੇ ਸ਼ੋਅ ਚ ਮੌਜੂਦ ਸਭਨਾਂ ਨੂੰ ਪ੍ਰਭਾਵਤ ਕੀਤਾ। ਉਰਮਿਲਾ ਨੇ ਦੱਸਿਆ ਕਿ ਉਹ 2000 ਤੋਂ ਕੌਣ ਬਣੇਗਾ ਕਰੋੜਪਤੀ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। 19 ਸਾਲਾਂ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਰਮਿਲਾ ਦੀ ਵਾਰੀ ਆਈ ਹੈ। 

 

 

 
 
 
 
 
 
 
 
 
 
 
 
 

Father figure #amitabhbachchan #jayabachchan todsy for #durgapuja #viralbhayani @viralbhayani

A post shared by Viral Bhayani (@viralbhayani) on

 

 

 
 
 
 
 
 
 
 
 
 
 
 
 

#ericafernandes #riddhimapandit #ektakapoor with her kiddo today at balaji #navratri #viralbhayani @viralbhayani

A post shared by Viral Bhayani (@viralbhayani) on

 

 

 

 
 
 
 
 
 
 
 
 
 
 
 
 

#kajoldevgan with #ranimukerji #tanishamukherjee and #tanuja for #durgapuja #viralbhayani @viralbhayani

A post shared by Viral Bhayani (@viralbhayani) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan arrives in Durga pooja with Jaya Bachchan