ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

KBC 11 ਦੇ ਇਸ ਸਵਾਲ ਦਾ ਜਵਾਬ ਦਿਓ ਤੇ ਬਣ ਜਾਓ ਖੇਡ ਦਾ ਹਿੱਸਾ

ਟੀਵੀ ਦੇ ਮਸ਼ਹੂਰ ਖੇਡ ਸ਼ੋਅ ਕੌਣ ਬਣੇਗਾ ਕਰੋੜਪਤੀ-11 (KBC 11) ਦੀ ਰਜਿਸਟ੍ਰੇਸ਼ਨ 1 ਮਈ ਤੋਂ ਰਾਤ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਸ਼ੋਅ ਚ ਹਿੱਸਾ ਲੈਣ ਲਈ ਪਹਿਲਾ ਸਵਾਲ ਬੁੱਧਵਾਰ 1 ਮਈ ਨੂੰ ਸੋਨੀ ਟੀਵੀ ਤੇ ਕੀਤਾ ਗਿਆ। ਸ਼ੋਅ ਦੇ ਪਹਿਲੇ ਸਵਾਲ ਨਾਲ ਹੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋਈ ਸੀ।

 

ਹੁਣ 6 ਮਈ ਰਾਤ 9 ਵਜੇ 6ਵਾਂ ਸਵਾਲ ਪੁੱਛਿਆ ਗਿਆ। ਇਸ ਸਵਾਲ ਦਾ ਸਹੀ ਜਵਾਬ ਦੇ ਕੇ ਕੋਈ ਵੀ KBC 11 ਲਈ ਖੁੱਦ ਨੂੰ ਰਜਿਟਰ ਕਰ ਸਕਦਾ ਹੈ। ਸਵਾਲ ਹੈ ਇਹ-

 

ਇਨ੍ਹਾਂ ਚੋਂ ਕਿਹੜਾ ਵਿਆਹਿਆ ਜੋੜਾ ਇਕ ਹੀ ਖੇਡ ਚ ਭਾਰਤ ਦੀ ਅਗਵਾਈ ਕਰਦਾ ਹੈ?

 

A ਪ੍ਰਤਿਮਾ ਸਿੰਘ, ਇਸ਼ਾਂਤ ਸ਼ਰਮਾ

B ਸਾਨੀਆ ਮਿਰਜ਼ਾ, ਸ਼ੋਇਬ ਮਲਿਕ

C ਦੀਪਿਕਾ ਪੱਲੀਕਲ, ਦਿਨੇਸ਼ ਕਾਰਤਿਕ

D ਸਾਈਨਾ ਨੇਹਵਾਲ, ਪੀ ਕਸ਼ੱਅਪ

 

ਇਸ ਪ੍ਰਸ਼ਨ ਦਾ ਜਵਾਬ ਦੇਣ ਲਈ ਉਮੀਦਵਾਰਾਂ ਨੂੰ 509093 ’ਤੇ KBC (ਖਾਲੀ ਥਾਂ) ਸਹੀ ਜਵਾਬ (A,B,C ਜਾਂ D)(ਖਾਲੀ ਥਾਂ)ਉਮਰ(ਖਾਲੀ ਥਾਂ)ਤੁਹਾਡਾ ਲਿੰਗ (ਮੇਲ, ਫੀਮੇਲ, ਕੋਈ ਹੋਰ) ਲਿੱਖ ਕੇ ਭੇਜਣਾ ਹੋਵੇਗਾ। ਇਸ ਸਵਾਲ ਦੇ ਜਵਾਜ 7 ਮਈ ਰਾਤ 9 ਵਜੇ ਤੱਕ ਦੇਣਾ ਹੋਵੇਗਾ। ਇਸ ਤੋਂ ਇਲਾਵਾ ਚਾਹਵਾਨ Sonyliv ਮੋਬਾਈਲ ਐਪ ਫਾਰਮ ਭਰ ਕੇ ਜਾਂ IVR ਅਤੇ SMS ਦੁਆਰਾ ਆਫ ਲਾਈਨ ਰਜਿਸਟਰ ਕਰ ਸਕਦੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amitabh bachchan asks 6th question for kbc 11 registration