ਬਾਲੀਵੁਡ ਦੇ ਮਹਾਂਨਾਇਕ ਅਮਿਤਾਭ ਬਚਨ ਦੇ ਘਰ ਮੁੰਬਈ ਨਗਰ ਨਿਗਮ ਪਾਲਿਕਾ ਹਥੌੜਾ ਚਲਾ ਸਕਦੀ ਹੈ। ਖ਼ਬਰ ਹੈ ਕਿ ਬਿੱਗ ਬੀ ਦੇ ਬੰਗਲੇ ਦੀ ਕੰਪਾਊਡ ਕੰਧ ਅਧਿਕਾਰੀ ਛੇਤੀ ਹੀ ਤੋੜਨ ਵਾਲੇ ਹਨ। ਦਰਅਸਲ, ਜੁਹੂ ਦੇ ਸੰਤ ਗਿਆਨੇਸ਼ਵਰ ਮਾਰਗ ਉਤੇ ਬਿਗ ਬੀ ਦਾ ਬੰਗਲਾ ਮੌਜੂਦ ਹੈ ਅਤੇ ਇਹ ਮਾਰਗ ਅਜੇ 45 ਫੁੱਟ ਚੋੜਾ ਹੈ ਜਿਸ ਕਾਰਨ ਇੱਥੇ ਅਕਸਰ ਜਾਮ ਲਗ ਜਾਂਦਾ ਹੈ। ਕਰੀਬ ਸਾਲ ਭਰ ਪਹਿਲਾ ਇਸ ਮਾਰਗ ਨੂੰ ਨਗਰ ਨਿਗਮ ਨੇ ਚੌੜਾ ਕਰਕੇ 60 ਫੁੱਟ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਸ ਸਬੰਧੀ ਅਮਿਤਾਭ ਬਚਨ, ਬਿਜਨੈਸ਼ਮੈਨ ਸੱਤਿਆਮੂਰਤੀ ਸਮੇਤ ਕਈ ਬਿਲਡਿੰਗ ਨੂੰ ਪ੍ਰਸ਼ਾਸਨ ਵੱਲੋਂ ਨੋਟਿਸ ਵੀ ਦਿੱਤਾ ਗਿਆ ਸੀ।
ਨਗਰ ਨਿਗਮ ਦਾ ਨੋਟਿਸ ਮਿਲਦਿਆਂ ਹੀ ਸੱਤਿਆਮੂਰਤੀ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਜਿਸ ਕਾਰਨ ਮਾਰਗ ਨੂੰ ਚੌੜਾ ਕਰਨ ਦਾ ਕੰਮ ਰੁਕ ਗਿਆ ਸੀ। ਪ੍ਰੰਤੂ ਹੁਣੇ ਹੀ ਹਾਈਕੋਰਟ ਨੇ ਸੱਤਿਆਮੂਰਤੀ ਦੀ ਪਟੀਸ਼ਨ ਉਤੇ ਮੁਲਤਵੀ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਨੇ ਫਿਰ ਤੋ਼ ਸੜਕ ਚੌਣੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਨਿਗਮ ਅਧਿਕਾਰੀਆਂ ਮੁਤਾਬਕ, ਬਿੱਗ ਬੀ ਨੇ ਹੁਣ ਤੱਕ ਨੋਟਿਸ ਦਾ ਜਵਾਬ ਨਿਗਮ ਪ੍ਰਸ਼ਾਸਨ ਨੂੰ ਨਹੀਂ ਦਿੱਤਾ ਹੈ। 2 ਦਿਨ ਪਹਿਲਾਂ ਹੀ ਸੱਤਿਆਮੂਰਤੀ ਦੇ ਬੰਗਲੇ ਦੀ ਕੰਧ ਤੋੜੀ ਗਈ ਅਤੇ ਕਿਹਾ ਜਿਾ ਰਿਹਾ ਹੈ ਕਿ ਛੇਤੀ ਹੀ ਬਿਗ ਬੀ ਦੇ ਬੰਗਲੇ ਦੀ ਕੰਧ ਵੀ ਤੋੜੀ ਜਾਵੇਗੀ।