ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

YouGov ਸੂਚੀ ’ਚ ਮੋਦੀ, ਅਮਿਤਾਭ, ਸ਼ਾਹਰੁਖ, ਸਲਮਾਨ, ਦੀਪਿਕਾ ਤੇ ਪ੍ਰਿਯੰਕਾ ਸ਼ਾਮਲ

World Most Admired 2019: ਦੁਨੀਆ ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੀਆਂ ਸਖਸ਼ੀਅਤਾਂ ਦੀ ਸੂਚੀ (most admired Bollywood actor) ਹਾਲ ਹੀ YouGov ਨੇ ਪੇਸ਼ ਕੀਤੀ ਹੈ ਜਿਸ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਬਾਲੀਵੁੱਡ ਦੇ ਕਈ ਅਦਾਕਾਰ ਸ਼ਾਮਲ ਹਨ।

 

ਇਸ ਸੂਚੀ ਚ ਭਾਰਤੀ ਅਦਾਕਾਰਾ ਦੀ ਸੂਚੀ ਸਿਖਰ ਤੇ ਆਈ ਹੈ। ਇਸ ਸੂਚੀ ਚ ਅਮਿਤਾਭ ਦਾ ਨਾਂ ਸਭ ਤੋਂ ਉੱਤੇ ਹੈ ਜਿਸ ਤੋਂ ਬਾਅਦ ਸ਼ਾਹਰੁਖ ਤੇ ਸਲਮਾਨ ਖ਼ਾਨ ਦਾ ਨਾਂ ਸ਼ਾਮਲ ਹੈ।

 

ਗਲੋਬਲ ਰੈਕਿੰਗ ਚ ਇਸ ਸੂਚੀ ਚ ਅਮਿਤਾਭ ਬੱਚਨ (Amitabh Bachchan) ਦਾ ਨਾਂ 12ਵੇਂ ਸਥਾਨ ਤੇ ਹੈ ਜਦਕਿ ਸ਼ਾਹਰੁਖ ਖ਼ਾਨ (Shah Rukh Khan) 16ਵੇਂ ਸਥਾਨ ਤੇ ਹਨ ਅਤੇ ਸਲਮਾਨ ਖ਼ਾਨ (Salman Khan) 18ਵੇਂ ਸਥਾਨ ਤੇ ਹਨ।

 

ਇਸ ਤੋਂ ਇਲਾਵਾ ਇਸ ਸੂਚੀ ਚ 13ਵੇਂ ਸਥਾਨ ਤੇ ਦੀਪਿਕਾ ਪਾਦੁਕੋਣ ਤੇ ਪ੍ਰਿਯੰਕਾ ਚੋਪੜਾ 14ਵੇਂ ਸਥਾਨ ਤੇ ਹਨ। ਐਸ਼ਵਰਿਆ ਰਾਏ ਬੱਚਨ (Aishwarya Rai Bachchan) ਤੇ ਸੁਸ਼ਮਿਤਾ ਸੇਨ (Sushmita Sen) 16ਵੇਂ ਤੇ ਹਨ।

 

ਯੂਕੇ ਦੀ ਕੰਪਨੀ YouGov ਨੇ ਆਪਣੇ ਸਾਲਾਨਾ ਪ੍ਰੀਖਣ ਲਈ ਆਨ-ਲਾਈਨ ਸਰਵੇ ਦੁਆਰਾ ਵਿਸ਼ਵ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਇਸ ਸੂਚੀ ਚ ਪਹਿਲੇ ਨੰਬਰ ਤੇ ਅਮਰੀਕੀ ਵਪਾਰੀ ਬਿਲ ਗੇਟਸ ਦਾ ਨਾਂ ਦਰਜ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਇਸ ਸੂਚੀ ਚ 6ਵੇਂ ਸਥਾਨ ਤੇ ਹੈ।

 

ਇਸ ਸੂਚੀ ਨੂੰ ਸੁਸ਼ਮਿਤਾ ਸੇਨ ਨੇ ਸ਼ੇਅਰ ਕੀਤਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan Deepika Padukone Shah Rukh Khan and Salman Khan Are World Most Admired 2019