ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਨੇ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਦਿੱਤਾ ਯਾਦਗਾਰੀ ਤੌਹਫ਼ਾ

ਬਾਲੀਵੁੱਡ ਦੇ ਮਹਾਨਾਇਕ ਕਹੇ ਜਾਣ ਵਾਲੇ ਅਮਿਤਾਭ ਬੱਚਨ ਅੱਜ ਆਪਣਾ 76ਵਾਂ ਜਨ ਦਿਨ ਮਨਾ ਰਹੇ ਹਨ। ਫਿਲਮ ਜਗਤ ਚ ਆਪਣੀ ਖਾਸ ਪਛਾਣ ਬਣਾ ਚੁੱਕੇ ਅਮਿਤਾਭ ਨੂੰ ਇੱਕ ਨਹੀਂ ਬਲਕਿ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸ਼ਹਿਨਸ਼ਾਹ ਤੋਂ ਲੈ ਕੇ ਬਿੱਗ ਬੀ ਅਮਿਤਾਭ ਦੀ ਖਾਸ ਪਛਾਣ ਬਣ ਚੁੱਕੇ ਹਨ। ਇਸ ਖਾਸ ਮੌਕੇ ਤੇ ਜਿੱਥੇ ਅਮਿਤਾਭ ਨੂੰ ਉਨ੍ਹਾਂ ਦੇ ਫੈਨਜ਼ ਦਿਲੋ ਵਧਾਈ ਦੇ ਰਹੇ ਹਨ, ਉਥੇ ਹੀ ਅਮਿਤਾਭ ਨੇ ਇਸ ਖਾਸ ਦਿਨ ਨੂੰ ਫੈਨਜ਼ ਲਈ ਯਾਦਗਾਰ ਬਣਾਉਣ ਲਈ ਆਪਣੀ ਨਵੀਂ ਦਿੱਖ ਨੂੰ ਜਨਤਕ ਕੀਤਾ ਹੈ।

 

ਦੱਸਦੇਈਏ ਕਿ ਅਮਿਤਾਭ ਬੱਚਨ ਨੇ ਦੱਖਣੀ ਭਾਰਤੀ ਫਿਲਮਾਂ ਚ ਵੀ ਸ਼ੁਰੂਆਤ ਕਰ ਲਈ ਹੈ ਅਤੇ ਇਸੇ ਦੇ ਮੱਦੇਨਜ਼ਰ ਆਪਣੇ ਜਨਮ ਦਿਨ ਤੇ ਇਸ ਫਿ਼ਲਮ ਚ ਆਪਣੀ ਤੈਅ ਕੀਤੀ ਦਿੱਖ ਵੀ ਸ਼ੇਅਰ ਕੀਤੀ ਹੈ। ਫਿ਼ਲਮ ‘ਸਈ ਰਾ ਨਰਸਿਮਹਾ ਰੈੱਡੀ’ ਚ ਬਿੱਗ ਬੀ ਮਹਿਮਾਨ ਕਿਰਦਾਰ ਅਦਾ ਕਰ ਰਹੇ ਹਨ। ਉਨ੍ਹਾਂ ਦੀ ਇਸ ਦਿੱਖ ਨੂੰ ਮੋਸ਼ਨ ਟੀਜ਼ਰ ਯੂਟਿਊਬ ਤੇ ਜਾਰੀ ਕੀਤਾ ਗਿਆ ਹੈ। ਇਸ ਵੀਡਿਓ ਚ ਅਮਿਤਾਭ ਚਿੱਟੀ ਦਾੜ੍ਹੀ, ਮੱਥੇ ੇਤੇ ਲਾਲ ਟਿੱਕਾ ਲਗਾਏ ਹੋਏ ਨਜ਼ਰ ਆ ਰਹੇ ਹਨ।

 

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਸ਼ਹਿਨਸ਼ਾਹ ਜਲਦ ਹੀ ਸੁਪਰਸਟਾਰ ਚਿਰੰਜੀਵੀ ਨਾਲ ਤੇਲਗੂ ਫਿਲਮ ਚ ਨਜ਼ਰ ਆਉਣਗੇ। ਇਸ ਫਿ਼ਲਮ ਚ ਅਮਿਤਾਭ ਸਿਰਫ ਕੈਮਿਓ ਰੋਲ ਅਦਾ ਕਰ ਰਹੇ ਹਨ ਅਤੇ ਹਾਲ ਹੀ ਚ ਇਸਦੀ ਸ਼ੂਟਿੰਗ ਲਈ ਹੈਦਰਾਬਾਦ ਚ ਹਨ। ਫਿ਼ਲਮ ਦੀ ਕਹਾਣੀ ਆਜ਼ਾਦੀ ਘੁਲਾਟੀਏ ਯੂ ਨਰਸਿਮਹਾ ਰੈੱਡੀ ਦੇ ਜੀਵਨ ਤੇ ਅਧਾਰਿਤ ਹੈ।

 

ਅਮਿਤਾਭ ਨੇ ਇਸ ਫਿਲਮ ਚ ਆਪਣੇ ਰੋਲ ਬਾਰੇ ਗੱਲ ਕਰਦਿਆਂ ਆਪਣੇ ਬਲਾਗ ਚ ਲਿਖਿਆ, ‘ਮੈਂ ਇਤਿਹਾਸ ਦੇ ਸਭ ਤੋਂ ਬਹਾਦੁਰ ਕਿਰਦਾਰ ਨੂੰ ਨਿਭਾਉਣ ਜਾ ਰਿਹਾ ਹਾਂ, ਇਸ ਫਿ਼ਲਮ ਨੂੰ ਚਾਰ ਭਾਸ਼ਾਵਾਂ ਤੇਲਗੂ, ਤਮਿਲ, ਕਨੜ ਅਤੇ ਮਲਿਆਲਮ ਚ ਰਿਲੀਜ਼ ਕੀਤੀ ਜਾਵੇਗੀ।

 

ਅਮਿਤਾਭ ਬੱਚਨ ਦੀ ਦੀਵਾਲੀ ਤੇ ਰਿਲੀਜ਼ ਹੋ ਰਹੀ ਫਿ਼ਲਮ ਠੱਗਸ ਆਫ਼ ਹਿੰਦੋਸਤਾਨ ਚ ਨਜ਼ਰ ਆਉਣ ਵਾਲੇ ਹਨ। ਦੂਜੇ ਪਾਸੇ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫਿ਼ਲਮ ‘ਬ੍ਰਹਮਅਸਤਰ’ ਚ ਵੀ ਬਿੱਗ ਬੀ ਨਜ਼ਰ ਆਉਣਗੇ।

 

ਖਾਸ ਗੱਲ ਇਹ ਹੈ ਕਿ ਅਮਿਤਾਭ ਅੱਜ ਕੱਲ੍ਹ ਛੋਟੇ ਪਰਦੇ ਤੇ ਰੌਣਕਾਂ ਲਾ ਰਹੇ ਹਨ। ਲੋਕਾਂ ਦੇ ਹਰਮਨ ਪਿਆਰੇ ਸ਼ੋਅ ਕੇਬੀਸੀ ਨੂੰ ਹੋਸਟ ਕਰ ਰਹੇ ਹਨ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan gave fencing to his birthday on a memorable leg