ਬਾਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਜਨਮ ਦਿਨ ਕੌਣ ਬਣੇਗਾ ਕਰੋੜਪਤੀ `ਚ ਬੜੇ ਹੀ ਖਾਸ ਅੰਦਾਜ `ਚ ਮਨਾਇਆ। ਵੈਸੇ ਤਾਂ ਕੇਬੀਸੀ ਦੀ ਟੀਮ ਹਰ ਸਾਲ ਬਿਗ ਬੀ ਦਾ ਜਨਮ ਦਿਨ ਬੜੇ ਹੀ ਧੂਮਧਾਮ ਨਾਲ ਮਨਾਉਂਦੀ ਹੈ, ਪ੍ਰੰਤੂ ਇਸ ਬਾਰ ਕੁਝ ਅਜਿਹਾ ਹੋਇਆ ਕਿ ਬਿਗ ਬੀ ਆਪਣੇ ਆਸੂ ਨਹੀਂ ਰੋਕ ਸਕੇ। ਦਰਅਸਲ, ਇਹ ਤੋਹਫਾ ਬਿਗ ਬੀ ਦੀ ਮਾਂ ਨਾਲ ਸਬੰਧਤ ਸੀ ਜਿਸ ਨੂੰ ਦੇਖਕੇ ਬਿਗ ਬੀ ਭਾਵੁਕ ਹੋ ਗਏ।
ਕੇਬੀਸੀ ਦੀ ਟੀਮ ਨੇ ਇਕ ਆਡੀਓ ਕਿਲਪ ਬਿਗ ਬੀ ਨੂੰ ਤੋਹਫੇ ਦੇ ਤੌਰ `ਤੇ ਦਿੱਤਾ ਜਿਸ `ਚ ਉਨ੍ਹਾਂ ਦੀ ਮਾਂ ਦੀ ਆਵਾਜ਼ ਰਿਕਾਰਡ ਸੀ। ਬਿਗ ਬੀ ਦੀ ਮਾਂ ਵੀਡੀਓ `ਚ ਗਾਣਾ ਗਾ ਰਹੀ ਹੁੰਦੀ ਹੈ। ਬਿਗ ਬੀ ਵਰਗੀ ਹੀ ਆਵਾਜ਼ ਸੁਣਦੇ ਹਨ ਤਾਂ ਉਹ ਹੈਰਾਨ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਅੱਜ ਤੱਕ ਆਪਣੀ ਮਾਂ ਨੂੰ ਗਾਉਂਦੇ ਹੋਏ ਨਹੀਂ ਸੁਣਿਆ ਸੀ।
ਉਥੇ ਦੂਜੀ ਵੀਡੀਓ `ਚ ਬਿਗ ਬੀ ਦੀ ਮਾਂ ਕਹਿੰਦੀ ਹੈ ਕਿ ਉਨ੍ਹਾਂ ਆਪਣੇ ਪਤੀ ਦੇ ਕਾਰਨ ਇਹ ਸ਼ੋਹਰਤ ਮਿਲੀ, ਨਾਮ ਅਤੇ ਇੱਜਤ ਮਿਲੀ। ਉਥੇ ਬੇਟੇ ਅਮਿਤਾਭ ਕਾਰਨ ਅੱਜ ਮੇਰੀ ਹੋਰ ਇੱਜਤ ਹੁੰਦੀ ਹੈ।
ਜਿ਼ਕਰਯੋਗ ਹੈ ਕਿ ਇਹ ਐਪੀਸੋਡ 11 ਅਕਤੂਬਰ ਨੂੰ ਬਿਗ ਬੀ ਦੇ ਜਨਮ ਦਿਨ `ਤੇ ਦਿਖਾਈ ਜਾਵੇਗੀ।
ਮਾਂ ਦੀਆਂ ਇਨ੍ਹਾਂ ਗੱਲਾਂ ਨੂੰ ਸੁਣਕੇ ਬਿਗ ਬੀ ਦੇ ਨਾਲ ਨਾਲ ਉਥੇ ਮੌਜੂਦ ਦਰਸ਼ਕ ਵੀ ਭਾਵੁਕ ਹੋ ਜਾਂਦੇ ਹਨ।
ਮੀਡੀਆ ਰਿਪੋਰਟ ਦੇ ਮੁਤਾਬਕ ਇਸ ਬਾਰ ਬਿਗ ਬੀ ਆਪਣਾ ਜਨਮ ਦਿਨ ਬਹੁਤ ਸਾਦਗੀ ਨਾਲ ਮਨਾਉਣਗੇ, ਕਿਉਂਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਸ਼ਵੇਤਾ ਨੰਦਾ ਨੇ ਸਸੁਰ ਦਾ ਦੇਹਾਂਤ ਹੋ ਗਿਆ ਸੀ। ਉਥੇ ਰਣਬੀਰ ਕਪੂਰ ਦੀ ਦਾਦੀ ਕ੍ਰਿਸ਼ਨਾ ਰਾਜ ਕਪੂਰ ਦਾ ਵੀ ਹਾਲ ਹੀ `ਚ ਮੌਤ ਹੋਈ ਹੈ। ਇਸ ਕਾਰਨ ਉਹ ਆਪਣਾ ਜਨਮ ਦਿਨ ਧੂਮ-ਧਾਮ ਨਾਲ ਨਹੀਂ ਮਨਾਉਣਗੇ।