ਅੱਜ ਸਮੁੱਚਾ ਦੇਸ਼ 15 ਅਗਸਤ ਭਾਵ ਦੇਸ਼ ਦੀ ਆਜ਼ਾਦੀ ਦੇ 73ਵੇਂ ਦਿਵਸ ਦੇ ਜਸ਼ਨ ਮਨਾ ਰਿਹਾ ਹੈ, ਉੱਥੇ ਇਸ ਦੇ ਨਾਲ ਹੀ ਰੱਖੜੀ ਦਾ ਤਿਉਹਾਰ ਵੀ ਮਨਾਇਆ ਜਾ ਰਿਹਾ ਹੈ। ਰੱਖੜੀ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਉੱਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਖ਼ੁਸ਼ਹਾਲੀ ਦੀ ਦੁਆ ਮੰਗਦੀਆਂ ਹਨ।
ਭਰਾ ਸਾਰੀ ਉਮਰ ਉਨ੍ਹਾਂ ਦੀ ਰਾਖੀ ਕਰਨ ਦਾ ਵਚਨ ਦਿੰਦੇ ਹਨ। ਅੱਜ ਸੋਸ਼ਲ ਮੀਡੀਆ ਉੱਤੇ ਲੋਕ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੇ ਬਿੱਗ–ਬੀ ਭਾਵ ਅਮਿਤਾਭ ਬੱਚਨ ਨੇ ਰੱਖੜੀ ਅਤੇ ਸ਼ੁਭ ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ ਆਪਣੇ ਪ੍ਰਸ਼ੰਸਕਾਂ ਤੇ ਦੇਸ਼–ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਅਮਿਤਾਭ ਬੱਚਨ ਨੇ ਰੱਖੜੀ ਦੀਆਂ ਸ਼ੁਭ–ਕਾਮਨਾਵਾਂ ਦਿੰਦਿਆਂ ਲਿਖਿਆ ਹੈ ਕਿ ਰੱਖੜੀ ! ਭੈਣ ਦਾ ਪਿਆਰ, ਭਰਾ ਦੀ ਸੁਰੱਖਿਆ – ਇਹ ਬੰਧਨ ਪਵਿੱਤਰ, ਨਿਰੰਤਰ, ਨਿਸ਼ਚਲ। ਇਸ ਕੈਪਸ਼ਨ ਨਾਲ ਅਮਿਤਾਭ ਬੱਚਨ ਨੇ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਤਸਵੀਰ ਵਿੱਚ ਅਮਿਤਾਭ ਬੱਚਨ ਤੇ ਜਯਾ ਬੱਚਨ ਨਾਲ ਉਨ੍ਹਾਂ ਦੇ ਬੱਚੇ ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ ਵਿਖਾਈ ਦੇ ਰਹੇ ਹਨ। ਅਮਿਤਾਭ ਬੱਚਨ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਬਹੁਤ ਪੁਰਾਣੀ ਹੈ।
T 3258 - RakshaBandhan .. the love of the sister .. the protection of the brother .. the strong bond everlasting and sincere ..💞🙏
— Amitabh Bachchan (@SrBachchan) August 14, 2019
रक्षाबंधन ! बहन का स्नेह ; भाई की सुरक्षा ; ये बंधन पवित्र , निरंतर , निश्चल pic.twitter.com/7vpZqrrdX1