ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਬ ਬੱਚਨ ਨੇ 2100 ਕਿਸਾਨਾਂ ਦੀ ਇੰਝ ਕੀਤੀ ਮਦਦ

ਬਾਲੀਵੁੱਡ ਅਦਾਕਾਰ ਅਮਿਤਾਬ ਬੱਚਨ ਨੇ ਬਿਹਾਰ ਦੇ 2100 ਕਿਸਾਨਾਂ ਦਾ ਲੋਨ ਚੁਕਾਇਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਬਲਾਗ ਰਾਹੀਂ ਦਿੱਤੀ ਹੈ। ਅਮਿਤਾਬ ਨੇ ਲਿਖਿਆ ਕਿ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ।
 

 

ਬਿਹਾਰ ਦੇ ਕਿਸਾਨਾਂ ਜਿਨ੍ਹਾਂ ਦਾ ਕਰਜ਼ ਬਕਾਇਆ ਸੀ, ਉਸ ਵਿੱਚੋਂ 2100 ਨੂੰ ਚੁਣਿਆ ਅਤੇ ਓਟੀਐਸ (ਵਨ ਟਾਇਮ ਸੈਟਲਮੈਂਟ) ਨਾਲ ਉਨ੍ਹਾਂ ਦੀ ਰਾਸ਼ੀ ਦਾ ਭੁਗਤਾਨ ਕੀਤਾ। ਉਨ੍ਹਾਂ ਵਿੱਚੋਂ ਕੁੱਝ ਲੋਕਾਂ ਨੂੰ ਪ੍ਰੋਗਰਾਮ ਉੱਤੇ ਬੁਲਾਇਆ ਅਤੇ ਸ਼ਵੇਤਾ ਅਤੇ ਅਭਿਸ਼ੇਕ ਦੇ ਹੱਥਾਂ ਨਾਲ ਉਨ੍ਹਾਂ ਨੇ ਇਹ ਵਿਅਕਤੀਗਤ ਤੌਰ ਉੱਤੇ ਦਿੱਤਾ।  
 

 

ਇਸ ਤੋਂ ਪਹਿਲਾਂ ਅਮਿਤਾਬ ਨੇ ਲਿਖਿਆ ਸੀ, ਉਨ੍ਹਾਂ ਲੋਕਾਂ ਲਈ ਤੌਹਫਾ ਹੈ ਜੋ ਕਰਜ਼ ਚੁਕਾਉਣ ਵਿੱਚ ਅਸਮਰਥ ਹਨ। ਉਹ ਹੁਣ ਬਿਹਾਰ ਸੂਬੇ ਤੋਂ ਹੋਣਗੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਮਿਤਾਬ ਨੇ ਕਿਸਾਨਾਂ ਦੀ ਮਦਦ ਕੀਤੀ ਹੋਵੇ। ਪਿਛਲੇ ਸਾਲ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਇਕ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ ਚੁਕਾਇਆ ਸੀ।
 

 

ਅਮਿਤਾਬ ਨੇ ਬਲਾਗ ਵਿੱਚ ਲਿਖਿਆ ਕਿ ਇਕ ਹੋਰ ਵਾਅਦਾ ਪੂਰਾ ਕਰਨਾ ਹੈ। ਬਹਾਦਰ ਦਿਲੋਂ ਜਿਨ੍ਹਾਂ ਨੇ ਦੇਸ਼ ਲਈ ਪੁਲਵਾਮਾ ਵਿੱਚ ਆਪਣੀ ਜਾਨ ਕੁਰਬਾਨ ਕੀਤੀ, ਉਨ੍ਹਾਂ ਦੇ ਪਰਿਵਾਰ ਅਤੇ ਪਤਨੀਆਂ ਨੂੰ ਆਰਥਿਕ ਸਹਾਇਤਾ। ਸੱਚਾ ਸ਼ਹੀਦ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amitabh bachchan pays off loans of 2100 farmers from bihar