ਫਿਲਮ ਮੇਕਰ ਨਾਗਰਾਜ ਮੰਜੁਲੇ ਹੁਣ ਬਾਲੀਵੁੱਡ 'ਚ ਆਪਣਾ ਹੱਥ ਅਜ਼ਮਾਉਣ ਲਈ ਤਿਆਰ ਹਨ। ਨਾਗਰਾਜ ਫਿਲਮ ‘ਝੁੰਡ’ ਲੈ ਕੇ ਆ ਰਹੇ ਹਨ, ਜਿਸ ਵਿੱਚ ਅਮਿਤਾਭ ਬੱਚਨ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦਾ ਪਹਿਲਾ ਪੋਸਟਰ ਸਾਹਮਣੇ ਆ ਗਿਆ ਹੈ, ਜਿਸ ਨੂੰ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।
T 3415 - JHUND ... झुंड !! #Jhund@Nagrajmanjule @itsBhushanKumar #KrishanKumar #RaajHiremath #SavitaRajHiremath #GargeeKulkarni #MeenuAroraa @AjayAtulOnline @tandavfilms @aatpaat @TSeries pic.twitter.com/4zB9zS5lbj
— Amitabh Bachchan (@SrBachchan) January 20, 2020
ਇਸ ਪੋਸਟਰ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਪਿੱਠ ਕਰਕੇ ਖੜ੍ਹੇ ਹਨ। ਉਹ ਨੀਲੇ ਰੰਗ ਦਾ ਹੁੱਡ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਾਹਮਣੇ ਇੱਕ ਲਾਲ-ਚਿੱਟੇ ਰੰਗ ਦੀ ਫੁਟਬਾਲ ਪਈ ਹੈ। ਅਮਿਤਾਭ ਉਸ ਨੂੰ ਵੇਖਦੇ ਨਜ਼ਰ ਆ ਰਹੇ ਹਨ।
ਮੰਜੁਲੇ ਦੀ ਫਿਲਮ 'ਝੁੰਡ' ਮੁੱਖ ਤੌਰ 'ਤੇ ਸਲੱਮ ਸਾੱਕਰ ਦੇ ਸੰਸਥਾਪਕ ਵਿਜੇ ਬਰਸੇ ਦੀ ਜ਼ਿੰਦਗੀ 'ਤੇ ਅਧਾਰਤ ਹੈ। ਅਮਿਤਾਭ ਬੱਚਨ ਫਿਲਮ 'ਚ ਪ੍ਰੋਫੈਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਪ੍ਰੋਫੈਸਰ ਗਲੀ 'ਚ ਰਹਿੰਦੇ ਬੱਚਿਆਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਫੁੱਟਬਾਲ ਟੀਮ ਦੀ ਸ਼ੁਰੂਆਤ ਕਰਦਾ ਹੈ।
ਮਰਾਠੀ ਫਿਲਮ ਨਿਰਮਾਤਾ ਮੰਜੁਲੇ ਨੇ ਆਪਣੀ ਹਿੱਟ ਫਿਲਮ 'ਸੈਰਾਟ' ਤੋਂ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਹੈ। ਅਮਿਤਾਭ ਇਸ ਫਿਲਮ 'ਚ ਪਹਿਲੀ ਵਾਰ ਨਿਰਦੇਸ਼ਕ ਵਜੋਂ ਸਹਿਯੋਗ ਕਰਦੇ ਨਜ਼ਰ ਆਉਣਗੇ। ਇਹ ਫਿਲਮ ਮੰਜੁਲੇ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ।