ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੀ KBC ਉਮੀਦਵਾਰ ਦੀ ਫਲਾਇੰਗ ਕਿੱਸ ਤੋਂ ਡਾਢੇ ਤੰਗ ਹੋਏ ਅਮਿਤਾਭ ਬੱਚਨ

ਟੀਵੀ ਦੇ ਮਸ਼ਹੂਰ ਕੁਇਜ਼ ਸ਼ੋਅ ’ਚੋਂ ਇਕ ’ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ 11 (ਕੇਬੀਸੀ-11) ਦੀ ਦਿਲਚਸਪ ਯਾਤਰਾ ਲਗਾਤਾਰ ਅੱਗੇ ਵਧ ਰਹੀ ਹੈ। ਰੋਜ਼ਾਨਾ ਇਸ ਸ਼ੋਅ ਦੇ ਖਿਡਾਰੀ ਲੱਖਾਂ ਕਰੋੜਾਂ ਦੀ ਰਕਮ ਜਿੱਤਦੇ ਹਨ ਤੇ ਆਪਣੀਆਂ ਨਵੀਂਆਂ ਇੱਛਾਵਾਂ ਨੂੰ ਨਵੇਂ ਰਾਹ ਦਿੰਦੇ ਹਨ। ਬਿਲਕੁਲ ਇਸੇ ਤਰ੍ਹਾਂ ਕੁਝ ਅਜਿਹੇ ਮੁਕਾਬਲੇਬਾਜ਼ ਹਰ ਰੋਜ਼ ਸ਼ੋਅ 'ਤੇ ਆਉਂਦੇ ਹਨ ਜੋ ਥੋੜੀ ਜਿਹੀ ਰਕਮ ਜਿੱਤ ਸਕਦੇ ਹਨ ਪਰ ਆਪਣੀ ਵਿਲੱਖਣ ਸ਼ੈਲੀ ਨਾਲ ਉਹ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਦੇ ਨਾਲ ਦਰਸ਼ਕਾਂ ਦਾ ਵੀ ਦਿਲ ਜਿੱਤ ਲੈਂਦੇ ਹਨ। ਅਜਿਹਾ ਹੀ ਕੁਝ ਅੱਜ ਦੇ ਸ਼ੋਅ 'ਤੇ ਹੋਣ ਜਾ ਰਿਹਾ ਹੈ।

 

ਦਰਅਸਲ ਅੱਜ ਕੇਬੀਸੀ 11 ਦੇ 33ਵੇਂ ਐਪੀਸੋਡ ਚ ਇਕ ਔਰਤ ਆਉਣ ਵਾਲੀ ਹੈ, ਜਿਸ ਦੇ ਅੰਦਾਜ਼ ਕਾਰਨ ਅਮਿਤਾਭ ਵੀ ਤੰਗ ਹੋ ਜਾਣਗੇ। ਹਰਿਆਣੇ ਦੀ ਡਾਕਟਰ ਉਰਮਿਲਾ ਧਤਰਵਾਲ ਦਾ ਨਾਂ ਹੌਟ-ਸੀਟ 'ਤੇ ਬੈਠਣ ਲਈ ਜਿਵੇਂ ਹੀ ਬੋਲਿਆ ਗਿਆ ਤਾਂ ਉਹ ਖੁਸ਼ੀ ਨਾਲ ਕੁੱਦ ਪਈ ਤੇ ਉਨ੍ਹਾਂ ਨੇ ਅਮਿਤਾਭ ਨੂੰ ਕਈ ਫਲਾਇੰਗ-ਕਿੱਸ ਦੇ ਛੱਡੀਆਂ।

 

ਉਰਮਿਲਾ ਦੇ ਇਸ ਅੰਦਾਜ਼ 'ਤੇ ਅਮਿਤਾਭ ਉਨ੍ਹਾਂ ਨੂੰ ਪੁੱਛਦੇ ਹਨ ਕਿ ਕਿਸੇ ਮੁਕਾਬਲੇਬਾਜ਼ ਨੇ ਇੰਨੀ ਫਲਾਇੰਗ-ਕਿੱਸ ਨਹੀਂ ਦਿੱਤੀਆਂ। ਵੀਡੀਓ ਚ ਅਮਿਤਾਭ ਉਰਮਿਲਾ ਨੂੰ ਪੁੱਛ ਰਹੇ ਹਨ, "ਜ਼ਿਆਦਾ ਨਮਕ ਨਾ ਖਾਓ, ਜ਼ਿਆਦਾ ਸ਼ੂਗਰ ਨਾ ਖਾਓ, ਤਾਂ ਕੀ ਖਾਣਾ ਚਾਹੀਦਾ ਹੈ?" ਇਸ 'ਤੇ ਡਾ. ਉਰਮਿਲਾ ਕਹਿੰਦੀ ਹਨ, ਹਵਾ ਖਾਓ। ਉਰਮਿਲਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

ਇਸ ਪੂਰੇ ਮਾਹੌਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਸੋਨੀ ਟੀਵੀ ਨੇ ਆਪਣੇ ਅਧਿਕਾਰਤ ਸੋਸ਼ਲ ਅਕਾਉਂਟ ਦੁਆਰਾ ਸਾਂਝਾ ਕੀਤਾ ਹੈ।

 

ਉਰਮਿਲਾ ਦੇ ਮਜ਼ਾਕੀਆ ਅੰਦਾਜ਼ ਅਤੇ ਉਨ੍ਹਾਂ ਦੇ ਸ਼ਾਨਦਾਰ ਜਵਾਬ ਨੂੰ ਸੁਣਦਿਆਂ ਅਮਿਤਾਭ ਦੇ ਨਾਲ ਸ਼ੋਅ 'ਤੇ ਬੈਠੇ ਸਾਰੇ ਦਰਸ਼ਕ ਉੱਚੀ-ਉੱਚੀ ਹੱਸਣ ਲੱਗਦੇ ਹਨ।

 

ਖਬਰਾਂ ਅਨੁਸਾਰ ਉਰਮਿਲਾ ਅੱਜ ਸ਼ੋਅ 'ਤੇ ਆਉਣ ਜਾ ਰਹੀ ਹਨ ਤੇ ਨਾਲ ਹੀ ਕੁਝ ਸਿਹਤ ਸੁਝਾਅ ਵੀ ਦੇਣ ਵਾਲੀ ਹਨ। ਹੁਣ ਵੇਖਣਾ ਇਹ ਹੈ ਕਿ ਕੇਬੀਸੀ ਦੀ ਹੌਟ-ਸੀਟ 'ਤੇ ਬੈਠਣ ਤੋਂ ਬਾਅਦ ਉਰਮਿਲਾ ਆਪਣੇ ਨਾਲ ਕਿੰਨੀ ਰਕਮ ਜਿੱਤ ਕੇ ਲੈ ਜਾਂਦੀ ਹੈ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan upset with flying kiss of contestant from Haryana