ਉੱਘੇ ਕਾਮੇਡੀਅਨ ਕਪਿਲ ਸ਼ਰਮਾ ਦਾ ਵਿਆਹ ਆਉਂਦੀ 12 ਦਸੰਬਰ ਨੂੰ ਅੰਮ੍ਰਿਤਸਰ `ਚ ਉਸ ਦੀ ਗਰਲ-ਫ਼ਰੈਂਡ ਗਿੰਨੀ ਚਤਰਥ ਨਾਲ ਹੋਣਾ ਤੈਅ ਹੈ। ਬਾਲੀਵੁੱਡ ਤੋਂ ਅਮਿਤਾਭ ਬੱਚਨ ਤੋਂ ਇਲਾਵਾ ਹੋਰ ਕੋਈ ਵੀ ਅਦਾਕਾਰ ਉੱਥੇ ਮੌਜੂਦ ਨਹੀਂ ਹੋਵੇਗਾ। ਅਮਿਤਾਭ ਹੁਰਾਂ ਨੂੰ ਕਪਿਲ ਨੇ ਨਿਜੀ ਤੌਰ `ਤੇ ਸੱਦਿਆ ਹੈ ਅਤੇ ਬਾਲੀਵੁੱਡ ਦੇ ਹੋਰ ਕਿਸੇ ਅਦਾਕਾਰ ਜਾਂ ਅਦਾਕਾਰਾਂ ਨੂੰ ਸੱਦਿਆ ਹੀ ਨਹੀਂ ਜਾ ਰਿਹਾ। ਅਮਿਤਾਭ ਬੱਚਨ ਦੇ ਵੀ ਇਸ ਮੌਕੇ ਮੌਜੂਦ ਰਹਿਣ ਦੀ ਪੂਰੀ ਸੰਭਾਵਨਾ ਹੈ
ਕਪਿਲ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਕਿ ਅਮਿਤਾਭ ਬੱਚਨ ਦਰਅਸਲ ਕਪਿਲ ਸ਼ਰਮਾ ਨੂੰ ਬਹੁਤ ਪਸੰਦ ਕਰਦੇ ਹਨ। ਇਹ ਅਮਿਤਾਭ ਬੱਚਨ ਹੀ ਸਨ, ਜਿਨ੍ਹਾਂ ‘ਕੌਨ ਬਨੇਗਾ ਕਰੋੜਪਤੀ` ਦੀ ਆਖ਼ਰੀ ਕਿਸ਼ਤ `ਚ ਕਪਿਲ ਨੂੰ ਆਉਣ ਵਾਸਤੇ ਵਾਰ-ਵਾਰ ਕਿਹਾ ਸੀ।
ਖ਼ੁਦ ਕਪਿਲ ਸ਼ਰਮਾ ਨੇ ਕਿਹਾ,‘ਬਾਲੀਵੁੱਡ `ਚ ਕੋਈ ਦੋਸਤ ਬਣਾਉਣ ਲਈ ਨਹੀਂ ਆਉਂਦਾ। ਅਸੀਂ ਸਾਰੇ ਇੱਥੇ ਮਿਲ ਕੇ ਕੰਮ ਕਰਨ ਲਈ ਇਕੱਠੇ ਹੁੰਦੇ ਹਨ ਤੇ ਸਭ ਨੂੰ ਆਪੋ-ਆਪਣੇ ਕੰਮ ਨੂੰ ਯਾਦਗਾਰੀ ਬਣਾਉਣ ਦੀ ਕੋਸਿ਼ਸ਼ ਵਿੱਚ ਜੁਟਣਾ ਪੈਂਦਾ ਹੈ। ਵਿਆਹ ਦਾ ਦਿਨ ਤਾਂ ਖ਼ਾਸ ਤੌਰ `ਤੇ ਪਰਿਵਾਰ ਅਤੇ ਕੁਝ ਬਹੁਤ ਨੇੜਲੇ ਦੋਸਤਾਂ ਲਈ ਹੀ ਹੁੰਦਾ ਹੈ।`