ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਨੇ ਦਿੱਤੀਆਂ ‘ਅਮਰ ਅਕਬਰ ਐਨਥੋਨੀ’ ਡੇਅ ਦੀਆਂ ਮੁਬਾਰਕਾਂ

ਅਮਿਤਾਭ ਬੱਚਨ ਨੇ ਦਿੱਤੀਆਂ ‘ਅਮਰ ਅਕਬਰ ਐਨਥੋਨੀ’ ਡੇਅ ਦੀਆਂ ਮੁਬਾਰਕਾਂ

ਅੱਜ ਜਿੱਥੇ ਗੁੱਡ ਫ਼੍ਰਾਈਡੇ ਦਾ ਤਿਉਹਾਰ ਸਮੁੱਚੇ ਵਿਸ਼ਵ ’ਚ ਮਨਾਇਆ ਜਾ ਰਿਹਾ ਹੈ, ਉੱਥੇ ਅੱਜ ਹੀ ਹਨੂਮਾਨ ਜਯੰਤੀ ਵੀ ਹੈ। ਮਸੀਹੀ ਭਾਈਚਾਰੇ ਨੇ ਅੱਜ ਜਿੱਥੇ ਗਿਰਜਾਘਰਾਂ (ਚਰਚੇਜ਼) ਵਿੱਚ ਜਾ ਕੇ ਵਿ਼ਸ਼ੇਸ਼਼ ਪ੍ਰਾਰਥਨਾ–ਸਭਾਵਾਂ ਵਿੱਚ ਸ਼ਿਰਕਤ ਕੀਤੀ, ਉੱਥੇ ਹੀ ਭਗਤ ਅੱਜ ਮੰਦਰਾਂ ਵਿੱਚ ਜਾ ਕੇ ਪੂਜਾ–ਅਰਚਨਾ ਕਰ ਕੇ ਭਗਵਾਨ ਹਨੂਮਾਨ ਦਾ ਆਸ਼ੀਰਵਾਦ ਲੈ ਰਹੇ ਹਨ।

 

 

ਲੋਕ ਇਸ ਮੌਕੇ ਉੱਤੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਸ਼ੁਭ–ਕਾਮਨਾਵਾਂ ਵੀ ਦੇ ਰਹੇ ਹਨ। ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਅੱਜ ਦੇ ਦਿਨ ਦੀਆਂ ਖ਼ਾਸ ਸ਼ੁਭ–ਕਾਮਨਾਵਾਂ ਦਿੱਤੀਆਂ ਹਨ।

 

 

ਅਮਿਤਾਭ ਨੇ ਲਿਖਿਆ ਹੈ ਕਿ ਅੱਜ ਦਾ ਦਿਹਾੜਾ ਤਾਂ ‘ਅਮਰ ਅਕਬਰ ਐਨਥੋਨੀ’ ਹੋ ਗਿਆ ਕਿਉਂਕਿ ਅੱਜ ਜਿੱਥੇ ਹਨੂਮਾਨ ਜਯੰਤੀ ਹੈ, ਉਸ ਦੇ ਨਾਲ ਹੀ ਅੱਜ ਜੁੰਮਾ (ਸ਼ੁੱਕਰਵਾਰ) ਹੈ ਤੇ ਗੁੱਡ–ਫ਼੍ਰਾਈਡੇ ਵੀ ਹੈ। ਅਮਿਤਾਭ ਦੇ ਇਸ ਟਵੀਟ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਇਸੇ ਅੰਦਾਜ਼ ਵਿੱਚ ਸ਼ੁਭ–ਕਾਮਨਾਵਾਂ ਦੇਣ ਲੱਗੇ।

 

 

‘ਅਮਰ ਅਕਬਰ ਐਨਥੋਨੀ’ ਦਰਅਸਲ ਅਮਿਤਾਭ ਬੱਚਨ ਦੀ 1977 ’ਚ ਰਿਲੀਜ਼ ਹੋਈ ਇੱਕ ਸੁਪਰ–ਹਿੱਟ ਫ਼ਿਲਮ ਹੈ; ਜਿਸ ਵਿੱਚ ਉਹ ਖ਼ੁਦ ਐਨਥੋਨੀ ਦੀ ਭੂਮਿਕਾ ਵਿੱਚ ਸਨ। ਉਨ੍ਹਾਂ ਨਾਲ ਅਮਰ ਦੀ ਭੂਮਿਕਾ ਵਿਨੋਦ ਖੰਨਾ ਨੇ ਤੇ ਅਕਬਰ ਦੀ ਭੂਮਿਕਾ ਰਿਸ਼ੀ ਕਪੂਰ ਨੇ ਨਿਭਾਈ ਸੀ।

 

 

ਮੁਹੰਮਦ ਰਫ਼ੀ, ਕਿਸ਼ੋਰ ਕੁਮਾਰ, ਮੁਕੇਸ਼ ਤੇ ਲਤਾ ਮੰਗੇਸ਼ਕਰ ਵੱਲੋਂ ਗਾਏ ਇਸ ਫ਼ਿਲਮ ਦੇ ਗੀਤਾਂ ਨੇ ਖ਼ੂਬ ਧੂਮਾਂ ਪਾਈਆਂ ਸਨ। ਮੁਹੰਮਦ ਰਫ਼ੀ ਦੀ ਕੱਵਾਲੀ ‘ਪਰਦਾ ਹੈ, ਪਰਦਾ ਹੈ…’ ਅੱਜ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ, ਜੋ ਰਿਸ਼ੀ ਕਪੂਰ, ਨੀਤੂ ਸਿੰਘ ਤੇ ਅਮਿਤਾਭ ਬੱਚਨ ਦੇ ਨਾਲ–ਨਾਲ ਮੁਕਰੀ ਤੇ ਨਿਰੂਪਾ ਰਾਏ ਉੱਤੇ ਫ਼ਿਲਮਾਈ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan wishes Amar Akbar Anthony Day