ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਗਾਇਕ ਐਮੀ ਵਿਰਕ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ

ਗਾਇਕ ਅੰਮੀ ਵਿਰਕ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ

ਬੀਤੇ ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦ ਹਮਲੇ ਨੇ ਸਾਰੇ ਦੇਸ਼ ਨੂੰ ਹਲਾਕੇ ਰੱਖ ਦਿੱਤਾ ਹੈ।  ਇਸ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਿਵਾਰਾਂ ਦੇ ਦੁੱਖ ਵਿਚ ਸਾਰਾ ਦੇਸ਼ ਸ਼ਾਮਲ ਹੈ। ਇਸ ਹਾਦਸੇ ਨੂੰ ਲੈ ਕੇ ਬਾਲੀਵੁੱਡ ਦੇ ਕਲਾਕਾਰ, ਪੰਜਾਬੀ ਕਲਾਕਾਰ ਦੁੱਖ ਪ੍ਰਗਟਾ ਰਹੇ ਹਨ।

 

ਪੰਜਾਬੀ ਗਾਇਕ ਐਮੀ ਵਿਰਕ ਨੇ ਹਮਲੇ ਵਿਚ ਸ਼ਹੀਦ ਹੋਏ ਪੰਜਾਬ ਦੇ ਨੌਜਵਾਨਾਂ ਸ਼ਹੀਦ ਸੁਖਜਿੰਦਰ ਸਿੰਘ, ਸ਼ਹੀਦ ਜੈਮਲ ਸਿੰਘ, ਸ਼ਹੀਦ ਕੁਲਵਿੰਦਰ ਸਿੰਘ ਅਤੇ ਸ਼ਹੀਦ ਮਨਿੰਦਰ ਸਿੰਘ ਦੇ ਪਰਿਵਾਰ ਨਾਲ ਜਿੱਥੇ ਹਮਦਰਦੀ ਪ੍ਰਗਟਾਈ ਹੈ ਉਥੇ ਪਰਿਵਾਰਾਂ ਦੀ ਮਦਦ ਲਈ ਵੀ ਅੱਗੇ ਹਨ।

 

 

ਉਨ੍ਹਾਂ ਆਪਣੇ ਫੇਸਬੁੱਕ ਉਤੇ ਲਿਖਿਆ ਹੈ ਕਿ  ਜਿਹੜੇ ਸਾਡੇ ਵੀਰ ਸ਼ਹੀਦ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ 10 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਹਰ ਸ਼ਹੀਦ ਦੇ ਪਰਿਵਾਰ ਨੂੰ ਢਾਈ (2.5) ਲੱਖ ਰੁਪਏ ਦਿੱਤਾ ਜਾਵੇਗਾ। ਉਨ੍ਹਾਂ ਲਿਖਿਆ ਹੈ ਕਿ ਮੈਂ ਉਨ੍ਹਾਂ ਦੇ ਪਰਿਵਾਰਾਂ ਦਾ ਘਾਟਾ ਤਾਂ ਪੂਰਾ ਨਹੀਂ ਕਰ ਸਕਦਾ, ਪਰ ਜੋ ਮੈਂ ਆਪਣੇ ਵੱਲੋਂ ਕਰ ਸਕਦਾ ਹੈ, ਉਹ ਕਰ ਰਿਹਾ ਹਾਂ।  ਉਨ੍ਹਾਂ ਇਹ ਵੀ ਲਿਖਿਆ ਕਿ ਉਮੀਦ ਹੈ ਕਿ ਤੁਸੀਂ ਵੀ ਆਪਣੇ ਵੱਲੋਂ ਮਦਦ ਕਰੋਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ammy Virk announced to donate martyrs families