ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨਾਲ ਕੰਮ ਕਰਨ ਵਾਲੀ ਅਦਾਕਾਰਾ ਐਮੀ ਜੈਕਸਨ (Amy Jackson) ਅੱਜ ਕੱਲ੍ਹ ਗਰਭਵਤੀ ਹਨ। ਸੋਸ਼ਲ ਮੀਡੀਆ ਤੇ ਆਪਣੇ ਬੇਬੀ ਬੰਬ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹਨ। ਐਮੀ ਆਪਣੇ ਗਰਭਵਤੀ ਹੋਣ ਦੀਆਂ ਸਾਰੀਆਂ ਸੂਚਨਾਵਾਂ ਸੋਸ਼ਲ ਮੀਡੀਆ ਤੇ ਦਿੰਦੀ ਰਹਿੰਦੀ ਹਨ।
ਹਾਲ ਹੀ ਐਮੀ ਦਾ ਉਨ੍ਹਾਂ ਦੇ ਮੰਗੇਤਰ ਜਾਰਜ ਪਨਇਓਤੂ (George Panayiotou) ਨਾਲ ਮੰਗਣਾ ਹੋਇਆ ਹੈ ਜਿਸ ਦੀ ਉਨ੍ਹਾਂ ਨੇ ਤਸਵੀਰ ਵੀ ਸੋਸ਼ਲ ਮੀਡੀਆ ਤੇ ਪਾਈ ਹੈ। ਖਾਸ ਗੱਲ ਇਹ ਹੈ ਕਿ ਐਮੀ ਨੇ ਬੇਬੀ ਬੰਪ ਦੇ ਫ਼ੋਟੋਸ਼ੂਟ ਚ ਕਾਲ਼ੇ ਰੰਗ ਦੀ ਡ੍ਰੈਸ ਪਾਈ ਹੋਈ ਹੈ ਤੇ ਸਿਰ ਤੇ ਟੋਪੀ ਪਾਏ ਹੋਏ ਬੇਹਦ ਖੂਬਸੂਰਤ ਨਜ਼ਰ ਆ ਰਹੀ ਹਨ।
ਗਰਭਵਤੀ ਹੋਣ ਦੇ ਦੌਰਾਨ ਕਰਵਾਏ ਗਏ ਇਸ ਬੇਬੀ ਬੰਪ ਦੇ ਫ਼ੋਟੋਸ਼ੂਟ ਨੂੰ ਦੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ ਕਿ ਐਮੀ ਇਸ ਹਾਲਤ ਚ ਕਿੰਨੀ ਸਰਗਰਮ ਹਨ ਤੇ ਤੰਦਰੁਸਤੀ ਲਈ ਕਿੰਨੀ ਚੌਕਸ ਹਨ। ਸਿਹਤਮੰਦ ਰਹਿਣ ਲਈ ਐਮੀ ਲਗਾਤਾਰ ਕਸਰਤ ਕਰ ਰਹੀ ਹਨ। ਐਮੀ ਨੇ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਹੈ – ਵਰਕਿੰਗ ਮੰਮਾ।
.