ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੰਨਿਆ ਪਾਂਡੇ ਦੀ ਡਰੈੱਸ ਬਣੀ ਚਰਚਾ ਦਾ ਵਿਸ਼ਾ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੇ ਕੁੱਝ ਸਟਾਰ ਕਿਡਸ ਅਜਿਹੇ ਹਨ, ਜੋ ਬੇਸ਼ੱਕ ਫਿਲਮ ਇੰਡਸਟਰੀ 'ਚ ਆਪਣਾਂ ਨਾਂ ਨਹੀਂ ਬਣਾ ਸਕੇ ਹਨ, ਪਰ ਆਪਣੇ ਫੈਸ਼ਨ ਅਤੇ ਸਟਾਈਲ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਅਨੰਨਿਆ ਪਾਂਡੇ ਦਾ ਨਾਂ ਵੀ ਇਸੇ ਸੂਚੀ 'ਚ ਆਉਂਦਾ ਹੈ। ਹਾਲ ਹੀ 'ਚ ਅਨੰਨਿਆ ਪਾਂਡੇ ਨੇ ਆਪਣੀ ਬੈਸਟ ਫਰੈਂਡ ਅਤੇ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨਾਲ ਨਿਊ ਈਅਰ ਪਾਰਟੀ ਸੈਲੀਬ੍ਰੇਟ ਕੀਤੀ ਅਤੇ ਇਸ ਦੌਰਾਨ ਅਨੰਨਿਆ ਦੀ ਬਾਰਬੀ ਪਿੰਕ ਸ਼ਾਰਟ ਡਰੈਸ ਕਾਫੀ ਚਰਚਾ 'ਚ ਰਹੀ।
 

 

ਅਨੰਨਿਆ ਨੇ ਪਿੰਕ ਕਲਰ ਦੀ ਲੇਟੈਕਸ ਮੈਟੀਰਿਅਲ ਦੀ ਸਲੀਵਲੈਸ ਅਤੇ ਬਹੁਤ ਹੀ ਚਮਕਦਾਰ ਸ਼ਾਰਟ ਡਰੈਸ ਪਾਈ ਹੋਈ ਸੀ। ਇਸ ਬਾਡੀ ਹੈਂਗਿੰਗ ਡਰੈਸ 'ਚ ਅਨੰਨਿਆ ਕਾਪੀ ਖੂਬਸੂਰਤ ਲੱਗ ਰਹੀ ਸੀ।
 

 

ਅਨੰਨਿਆ ਦੇ ਇਸ ਪਹਿਰਾਵੇ ਨੂੰ ਵੇਖਦੇ ਹੋਏ, ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਇਹ ਬਹੁਤ ਮਹਿੰਗਾ ਬ੍ਰਾਂਡ ਵਾਲਾ ਪਹਿਰਾਵਾ ਹੋਵੇਗਾ।
 

ਅਨੰਨਿਆ ਦੀ ਇਹ ਡਰੈਸ oh polly ਬਰਾਂਡ ਦੀ ਹੈ ਅਤੇ ਇਸ ਦੀ ਕੀਮਤ ਸਿਰਫ 44 ਡਾਲਰ ਮਤਲਬ 3100 ਰੁਪਏ ਹੈ। ਲੇਟੈਕਸ ਮੈਟੀਰਿਅਲ ਦੀ ਆਪਣੀ ਇਸ ਪਿੰਕ ਸ਼ਾਰਟ ਡਰੈਸ ਨੂੰ ਅਨੰਨਿਆ ਨੇ ਨਿਊਡ ਕਲਰ ਦੇ ਸਟ੍ਰੈਪੀ ਹੀਲਸ ਦੇ ਨਾਲ ਟੀਮਅਪ ਕੀਤਾ ਸੀ ਅਤੇ ਇਹ ਸਟੇਲੇਟੋਜ਼ ਸਟਾਈਲ ਹੀਲਜ਼ ਵੀ ਇਕਦਮ ਅਫੋਰਡੇਬਲ ਹਨ। ਇਹ ਹੀਲਸ ਪਬਲਿਕ ਡਿਜ਼ਾਈਰ ਬਰੈਂਡ ਦੀ ਹੈ ਅਤੇ ਇਸ ਦੀ ਕੀਮਤ 30 ਪਾਊਂਟ ਮਤਲਬ 2800 ਰੁਪਏ ਹੈ।

 


 

ਜ਼ਿਕਰਯੋਗ ਹੈ ਕਿ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਲਈ ਸਾਲ 2019 ਬਹੁਤ ਵਧੀਆ ਰਿਹਾ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਸਟੂਡੈਂਟ ਆਫ ਦਿ ਈਅਰ 2' ਨਾਲ ਕੀਤੀ ਸੀ ਅਤੇ ਉਸੇ ਸਾਲ ਦਸੰਬਰ ਵਿੱਚ ਉਸ ਦੀ ਦੂਜੀ ਫਿਲਮ 'ਪਤੀ, ਪਤਨੀ ਔਰ ਵੋ' ਵੀ ਰਿਲੀਜ਼ ਹੋਈ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ananya Panday latest pink colour dress is so affordable for fashionista ladies