ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼੍ਰੀਦੇਵੀ ਦੀ ਬਰਸੀ 'ਤੇ ਅਨਿਲ ਕਪੂਰ ਹੋਏ ਭਾਵੁਕ, ਸੋਸ਼ਲ ਮੀਡੀਆ 'ਤੇ ਲਿਖੀ ਪੋਸਟ 


 

ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੇ ਦੇਹਾਂਤ ਨੂੰ 2 ਸਾਲ ਹੋ ਗਏ ਹਨ। ਸ਼੍ਰੀਦੇਵੀ ਦੀ ਮੌਤ ਦੁਬਈ ਦੇ ਇੱਕ ਹੋਟਲ ਵਿੱਚ ਸਾਲ 2018 ਵਿੱਚ ਹੋਈ ਸੀ। ਸ਼੍ਰੀਦੇਵੀ ਅੱਜ ਸ਼ਾਇਦ ਸਾਡੇ ਨਾਲ ਨਹੀਂ ਪਰ ਉਨ੍ਹਾਂ ਦੀਆਂ ਯਾਦਾਂ ਅਜੇ ਵੀ ਜ਼ਿੰਦਾ ਹਨ। ਅੱਜ ਉਨ੍ਹਾਂ ਦੇ ਦਿਓਰ ਅਨਿਲ ਕਪੂਰ ਨੇ ਸ਼੍ਰੀਦੇਵੀ ਦੀ ਬਰਸੀ 'ਤੇ ਭਾਵੁਕ ਪੋਸਟ ਪਾਈ ਹੈ।

ਅਨਿਲ ਕਪੂਰ ਨੇ ਲਿਖਿਆ, 'ਸ਼੍ਰੀ ... ਤੁਹਾਨੂੰ ਗਏ 2 ਸਾਲ ਹੋ ਗਏ ਹਨ ਅਤੇ ਅਸੀਂ ਤੁਹਾਨੂੰ ਹਰ ਰੋਜ਼ ਯਾਦ ਕਰਦੇ ਹਾਂ। ਪੁਰਾਣੀਆਂ ਯਾਦਾਂ ਨੂੰ ਯਾਦ ਕਰਨਾ ਕੌੜੀ ਅਤੇ ਮਿੱਠੀ ਭਾਵਨਾ ਲਿਆਉਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਵਧੇਰੇ ਸਮਾਂ ਹੋਰ ਬਿਤਾ ਸਕਦੇ, ਪਰ ਅਸੀਂ ਸ਼ੁਕਰਗੁਜ਼ਾਰ ਹਾਂ, ਉਸ ਸਮੇਂ ਦਾ ਜੋ ਅਸੀਂ ਤੁਹਾਡੇ ਨਾਲ ਬਿਤਾਇਆ। ਤੁਸੀਂ ਹਮੇਸ਼ਾ ਸਾਡੀਆਂ ਯਾਦਾਂ ਅਤੇ ਪ੍ਰਾਰਥਨਾਵਾਂ ਵਿੱਚ ਰਹੋਗੇ।

 

 
 
 
 
 
 
 
 
 
 
 
 
 
 
 

A post shared by anilskapoor (@anilskapoor) on

 

 

ਜਾਹਨਵੀ ਨੇ ਸਾਂਝੀ ਕੀਤੀ ਮਾਂ ਨਾਲ ਯਾਦਾਂ ...

ਸ਼੍ਰੀਦੇਵੀ ਨਾਲ ਆਪਣੇ ਬਚਪਨ ਦੀ ਫੋਟੋ ਸਾਂਝੀ ਕਰਦੇ ਹੋਏ ਜਾਨ੍ਹਵੀ ਨੇ ਲਿਖਿਆ, 'ਮੈਂ ਤੁਹਾਨੂੰ ਹਰ ਰੋਜ਼ ਬਹੁਤ ਯਾਦ ਕਰਦੀ ਹਾਂ'।

 

 

 
 
 
 
 
 
 
 
 
 
 
 
 

Miss you everyday

A post shared by Janhvi Kapoor (@janhvikapoor) on

 

ਦੱਸਣਯੋਗ ਹੈ ਕਿ ਜਾਹਨਵੀ ਦੀ ਜਦੋਂ ਪਹਿਲੀ ਫ਼ਿਲਮ 'ਧੜਕ' ਰਿਲੀਜ਼ ਹੋਣ ਵਾਲੀ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਸ਼੍ਰੀਦੇਵੀ ਦਾ ਦੇਹਾਂਤ ਹੋ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਇਸ ਤੋਂ ਪਹਿਲਾਂ ਫ਼ਿਲਮ ਦੇ ਕੁਝ ਸੀਨ ਵੇਖੇ ਸਨ ਜਿੱਥੇ ਉਹ ਆਪਣੀ ਧੀ ਦੀ ਅਦਾਕਾਰੀ ਵੇਖ ਕੇ ਕਾਫ਼ੀ ਖੁਸ਼ ਹੋਈ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:anil kapoor emotional note for sridevi on her second death anniversary