ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਰਹੂਮ ਅਦਾਕਾਰਾ ਸ਼੍ਰੀਦੇਵੀ ਬਾਰੇ ਅਨਿਲ ਕਪੂਰ ਨੇ ਕੀਤਾ ਵੱਡਾ ਖੁਲਾਸਾ

ਅਨਿਲ ਕਪੂਰ ਅਤੇ ਸ਼੍ਰੀਦੇਵੀ ਨੇ ਕਈ ਫਿਲਮਾਂ ਚ ਇਕੱਠਿਆਂ ਕੰਮ ਕੀਤਾ ਹੈ। ਦੋਨਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ ਅਤੇ ਅਨਿਲ ਕਪੂਰ ਵੀ ਭਾਬੀ ਸ਼੍ਰੀਦੇਵੀ ਦੀ ਬਹੁਤ ਇਜ਼ੱਤ ਕਰਦੇ ਸਨ। ਹਾਲ ਹੀ ਇੱਕ ਸ਼ੋਅ ਦੌਰਾਨ ਅਨਿਲ ਕਪੂਰ ਨੇ ਸ਼੍ਰੀਦੇਵੀ ਨਾਲ ਜੁੜੀਆਂ ਕੁੱਝ ਯਾਦਾਂ ਸਾਂਝੀਆਂ ਕੀਤੀ ਹਨ। ਅਨਿਲ ਕਪੂਰ ਨੇ ਇੱਕ ਰਿਐਲਟੀ ਸ਼ੋਅ ਡਾਂਸ ਪਲੱਸ ਦੇ ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੀਦੇਵੀ ਨੂੰ ਸ਼ਰਧਾਂਜਲੀਆਂ ਦਿੱਤੀਆਂ।

 

ਅਨਿਲ ਕਪੂਰ ਨੇ ਇਸ ਮੌਕੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਆਪਣੀ ਭਾਬੀ ਸ਼੍ਰੀਦੇਵੀ ਨੂੰ ਮਿਲਦੇ, ਉਨ੍ਹਾਂ ਦੇ ਪੈਰ ਛੂੰਹਦੇ ਸਨ ਅਤੇ ਜਦੋਂ ਵੀ ਉਹ ਅਜਿਹਾ ਕਰਦੇ ਸਨ ਤਾਂ ਸ਼੍ਰੀਦੇਵੀ ਹੈਰਾਨ ਪ੍ਰੇਸ਼ਾਨ ਹੋ ਜਾਂਦੀ ਸੀ।

 

ਅਨਿਲ ਨੇ ਅੱਗੇ ਕਿਹਾ ਕਿ ਇੱਕ ਕਲਾਕਾਰ ਹੋਣ ਨਾਤੇ ਮੈਂ ਖੁੱਦ ਨੂੰ ਬਹੁਤ ਲੱਕੀ ਮੰਨਦਾ ਸੀ ਕਿ ਮੈਂ ਸ਼੍ਰੀਦੇਵੀ ਜੀ ਨਾਲ ਕੰਮ ਕਰ ਰਿਹਾ ਹਾਂ। ਮੇਰੇ ਕਰੀਅਰ ਚ ਉਨ੍ਹਾਂ ਦੀ ਵੱਡੀ ਹਿੱਸੇਦਾਰੀ ਰਹੀ। ਉਨ੍ਹਾਂ ਦਾ ਮੈਨੂੰ ਕਾਫੀ ਸਾਥ ਮਿਲਿਆ ਜਿਸ ਕਾਰਨ ਮੈਂ ਸਫਲਤਾ ਨੂੰ ਪਾ ਸਕਿਆ। ਉਨ੍ਹਾਂ ਕਿਹਾ ਕਿ ਸ਼੍ਰੀਦੇਵੀ ਬਹੁਤ ਹੀ ਜ਼ਬਰਦਸਤ ਕਲਾਕਾਰ ਸਨ ਜੋ ਸਕਰੀਨ ਤੇ ਆਉਂਦੇ ਹੀ ਆਪਣਾ ਜਾਦੂ ਬਿਖੇਰ ਦਿੰਦੀ ਸੀ। ਸਾਨੂੰ ਕਦੇ ਵੀ ਉਨ੍ਹਾਂ ਨੂੰ ਦੁਖੀ ਹੋ ਕੇ ਯਾਦ ਨਹੀਂ ਕਰਨਾ ਚਾਹੀਦਾ, ਸਾਨੂੰ ਉਨ੍ਹਾਂ ਦੀ ਕਲਾ, ਉਨ੍ਹਾਂ ਦੇ ਕੰਮ ਨੂੰ ਲੈ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ।

 

ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੇ ਨਾਲ ਸ਼੍ਰੀਦੇਵੀ ਨੇ ਮਿਸਟਰ ਇੰਡੀਆ, ਲਮਹੇ, ਚਾਲਬਾਜ਼ ਅਤੇ ਜੁਦਾਈ ਵਰਗੀਆਂ ਕਈ ਹਿੱਟ ਫਿਲਮਾਂ ਚ ਕੰਮ ਕੀਤਾ। ਮਰਹੂਮ ਅਦਾਕਾਰਾ ਸ਼੍ਰੀਦੇਵੀ ਨੇ ਅਨਿਲ ਦੇ ਵੱਡੇ ਭਰਾ ਬੋਨੀ ਕਪੂਰ ਨਾਲ 1996 ਚ ਵਿਆਹ ਕਰ ਲਿਆ ਸੀ ਅਤੇ ਇਸੇ ਸਾਲ 24 ਫਰਵਰੀ 2018 ਨੂੰ ਸ਼੍ਰੀਦੇਵੀ ਦਾ ਦੁਬਈ ਦੇ ਇੱਕ ਹੋਟਲ ਚ ਦਿਹਾਂਤ ਹੋ ਗਿਆ ਸੀ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Kapoor greater disclosure about the late actress Sridevi