ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੀਵੁੱਡ ਅਦਾਕਾਰ ਦੀ ਸਿੱਖ–ਵਿਰੋਧੀ ਟਿੱਪਣੀ, ਹੋ ਰਹੀ ਸਖ਼ਤ ਨਿਖੇਧੀ

ਹਾਲੀਵੁੱਡ ਅਦਾਕਾਰ ਦੀ ਸਿੱਖ–ਵਿਰੋਧੀ ਟਿੱਪਣੀ, ਹੋ ਰਹੀ ਸਖ਼ਤ ਨਿਖੇਧੀ

ਹਾਲੀਵੁੱਡ ਅਦਾਕਾਰ ਲਾਰੈਂਸ ਫ਼ੌਕਸ ਵੱਲੋਂ ਫ਼ਿਲਮ ‘1917’ ’ਚ ਇੱਕ ਸਿੱਖ ਕਿਰਦਾਰ ਉੱਤੇ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਉੱਤੇ ਆਧਾਰਤ ਹੈ ਤੇ ਇਸ ਫ਼ਿਲਮ ਦਾ ਨਿਰਦੇਸ਼ਨ ਆਸਕਰ ਪੁਰਸਕਾਰ ਜੇਤੂ ਸੈਮ ਮੈਂਡੀਜ਼ ਨੇ ਕੀਤਾ ਹੈ।

 

 

41 ਸਾਲਾ ਅਦਾਕਾਰ ਲਾਰੈਂਸ ਫ਼ੌਕਸ ਨੇ ਆਪਣੇ ਇੱਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਫ਼ਿਲਮ ‘1917’ ਸੰਸਥਾਗਤ ਤੌਰ ਉੱਤੇ ਨਸਲਵਾਦੀ ਹੈ ਕਿਉਂਕਿ ਇਸ ਫ਼ਿਲਮ ਵਿੱਚ ਇੱਕ ਸਿੱਖ ਫ਼ੌਜੀ ਜਵਾਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਇਹ ਫ਼ਿਲਮ ਇਸ ਵਾਰ ਆਸਕਰ ਪਰਸਕਾਰਾਂ ਦੇ 10 ਵਰਗਾਂ ਲਈ ਨਾਮਜ਼ਦ ਹੋਈ ਹੈ।

 

 

ਇਸ ਅਦਾਕਾਰ ਦੀ ਇਸ ਇਤਰਾਜ਼ਯੋਗ ਟਿੱਪਣੀ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਹੁਣ ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਪਹਿਲੇ ਵਿਸ਼ਵ ਯੁੱਧ ਵਿੱਚ ਹਜ਼ਾਰਾਂ ਸਿੱਖ ਜਵਾਨ ਬ੍ਰਿਟਿਸ਼ ਭਾਰਤੀ ਫ਼ੌਜ ਵਿੱਚ ਮੌਜੂਦ ਸਨ ਤੇ ਉਨ੍ਹਾਂ ਦੀ ਬਹਾਦਰੀ ਦੇ ਚਰਚੇ ਅੱਜ ਵੀ ਹੋ ਰਹੇ ਹਨ।

 

 

ਇਨ੍ਹਾਂ ਸਿੱਖ ਫ਼ੌਜੀ ਜਵਾਨਾਂ ਨੇ ਯਪਰੇਸ ਤੇ ਸੌਮੇ ਜਿਹੇ ਸਥਾਨਾਂ ਉੱਤੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ।

 

 

ਫ਼ਿਲਮ ‘1917’ ਐਤਕੀਂ ਬਿਹਤਰੀਨ ਫ਼ਿਲਮ ਤੇ ਬਿਹਤਰੀਨ ਹਦਾਇਤਕਾਰ (ਡਾਇਰੈਕਟਰ) ਦੇ ਵਰਗਾਂ ਵਿੱਚ ਵੀ ਨਾਮਜ਼ਦ ਹੋਈ ਹੈ। ਲਾਰੈਂਸ ਫ਼ੌਕਸ ਨੇ ਕਿਹਾ ਹੈ ਕਿ ਇਹ ਫ਼ਿਲਮ ਅਦਾਕਾਰਾਂ ਦੀ ਚਮੜੀ ਦੇ ਰੰਗ ਵੱਲ ਧਿਆਨ ਖਿੱਚਦੀ ਹੈ। ਫ਼ੌਕਸ ਮੁਤਾਬਕ ਇਸ ਫ਼ਿਲਮ ਵਿੱਚ ਸਿੱਖ ਕਿਰਦਾਰ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਸੀ। ਹਾਲੀਵੁੱਡ ਦੇ ਇਸ ਅਦਾਕਾਰ ਨੂੰ ਲੱਗਦਾ ਹੈ ਕਿ ਇਸ ਫ਼ਿਲਮ ‘1917’ ’ਚ ਸਿਰਫ਼ ਗੋਰੀ ਚਮੜੀ ਵਾਲੇ ਫ਼ੌਜੀ ਜਵਾਨ ਹੀ ਵਿਖਾਏ ਜਾਣੇ ਚਾਹੀਦੇ ਸਨ।

 

 

ਇਸ ਫ਼ਿਲਮ ਵਿੱਚ ਵਿਖਾਏ ਇੱਕੋ–ਇੱਕ ਸਿੱਖ ਕਿਰਦਾਰ ਨੂੰ ਪਰਦੇ ਉੱਤੇ ਨਾਭਾਨ ਰਿਜ਼ਵਾਨ ਨੇ ਬਾਖ਼ੂਬੀ ਨਿਭਾਇਆ ਹੈ। ਨਾਭਾਨ ਰਿਜ਼ਵਾਨ ਪੂਰਬੀ ਲੰਦਨ (ਇੰਗਲੈਂਡ) ਦਾ ਵਸਨੀਕ ਹੈ।

 

 

ਪਹਿਲੇ ਵਿਸ਼ਵ ਯੁੱਧ ਵਿੱਚ 74,187 ਭਾਰਤੀ ਫ਼ੌਜੀ ਜਵਾਨ ਸ਼ਹੀਦ ਹੋਏ ਸਨ; ਜਿਨ੍ਹਾਂ ਵਿੱਚੋਂ 20 ਫ਼ੀ ਸਦੀ ਦੇ ਲਗਭਗ ਸਿੱਖ ਹੀ ਸਨ।

 

 

ਲਾਰੈਂਸ ਫ਼ੌਕਸ ਹਾਲੀਵੁੱਡ ਦੇ ਅਦਾਕਾਰ ਜੇਮਸ ਫ਼ੌਕਸ ਦਾ ਪੁੱਤਰ ਤੇ ਐਡਵਰਡ ਫ਼ੌਕਸ ਦਾ ਭਤੀਜਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti Sikh comment of Hollywood Actor being condemned