ਬਾਲੀਵੁੱਡ ਦੇ ਸੰਗੀਤਕਾਰ ਤੇ ਗਾਇਕ ਅਨੂ ਮਲਿਕ ਦੀ ਔਕੜਾਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ‘ਮੀਅ–ਟੂ’ ਮੁਹਿੰਮ ਦੌਰਾਨ ਅਨੂ ਮਲਿਕ ਉੱਤੇ ਕਈ ਔਰਤਾਂ ਨੇ ਬਦਸਲੂਕੀ ਦੇ ਦੋਸ਼ ਲਾਏ ਸਨ। ਹੁਣ ਇੱਕ ਵਾਰ ਫਿਰ ਅਨੂ ਮਲਿਕ ਉੱਤੇ ਗੰਭੀਰ ਦੋਸ਼ ਲੱਗੇ ਹਨ; ਜਿਸ ਕਾਰਨ ਅਨੂ ਮਲਿਕ ਹੁਰਾਂ ਨੂੰ ਇੱਕ ਵਾਰ ਫਿਰ ‘ਇੰਡੀਅਨ ਆਇਡਲ’ ਤੋਂ ਜੱਜ ਵਜੋਂ ਹਟਾਇਆ ਜਾ ਸਕਦਾ ਹੇ।
ਪਿਛਲੇ ਵਰ੍ਹੇ ਅਨੂ ਮਲਿਕ ਉੱਤੇ ‘ਮੀਅ–ਟੂ’ ਮੁਹਿੰਮ ਤਹਿਤ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ; ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਇੰਡੀਅਨ ਆਇਡਲ’ ਦੇ ਜੱਜ ਦੀ ਕੁਰਸੀ ਤੋਂ ਹਟਾ ਦਿੱਤਾ ਗਿਆ ਸੀ ਪਰ ਇਸ ਵਰ੍ਹੇ ਅਨੂ ਮਲਿਕ ਨੇ ਮੁੜ ਇੰਡੀਅਨ ਆਇਡਲ ਵਿੱਚ ਜੱਜ ਵਜੋਂ ਵਾਪਸੀ ਕੀਤੀ ਹੈ।
ਉਂਝ ਅਨੂ ਮਲਿਕ ਨੂੰ ਮੁੜ ਜੱਜ ਬਣਾਉਣ ਕਾਰਨ ਇਸ ਸ਼ੋਅ ਦੇ ਨਿਰਮਾਤਾਵਾਂ ਦੀ ਖ਼ੂਬ ਆਲੋਚਨਾ ਹੋ ਰਹੀ ਹੈ। ਹੁਣ ਇੱਕ ਵਾਰ ਫਿਰ ਅਨੂ ਮਲਿਕ ਉੱਤੇ ਗੰਭੀਰ ਕਿਸਮ ਦੇ ਦੋਸ਼ ਲੱਗ ਗਏ ਹਨ; ਜਿਸ ਤੋਂ ਬਾਅਦ ਉਨ੍ਹਾਂ ਦੀ ਕੁਰਸੀ ਉੱਤੇ ਖ਼ਤਰਾ ਮੰਡਰਾਉਣ ਲੱਗ ਪਿਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਅਨੂ ਮਲਿਕ ਨੂੰ ਸ਼ੋਅ ਤੋਂ ਬਾਹਰ ਦਾ ਰਾਹ ਵਿਖਾਇਆ ਜਾ ਸਕਦਾ ਹੈ। ਪਰ ਹਾਲੇ ਤੱਕ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਹੋ ਸਕੀ। ਬੀਤੇ ਦਿਨੀਂ ਨੇਹਾ ਭਸੀਨ ਨੇ ਅਨੂ ਮਲਿਕ ਉੱਤੇ ‘ਮੀਅ–ਟੂ’ ਦੇ ਦੋਸ਼ ਲਾਏ ਸਨ।
ਪਿੱਛੇ ਜਿਹੇ ਸਿੰਗਰ ਸੋਨਾ ਮੋਹਪਾਤਰਾ ਨੇ ਆਪਣੇ ਇੱਕ ਟਵੀਟ ਰਾਹੀਂ ਅਨੂ ਮਲਿਕ ਦੀ ‘ਇੰਡੀਅਨ ਆਇਡਲ’ ਵਿੱਚ ਵਾਪਸੀ ਬਾਰੇ ਕਿਹਾ ਸੀ ਕਿ ‘ਇੱਕ ਵਰ੍ਹੇ ਪਿੱਛੋਂ ਸੈਕਸੁਅਲ ਹੈਰੇਸਰ ਇੱਕ ਵਾਰ ਫਿਰ ਉਸੇ ਸੀਟ ’ਤੇ ਆਣ ਬੈਠਾ ਹੈ।’ ਸੋਨਾ ਦੇ ਟਵੀਟ ਦੇ ਜਵਾਬ ਵਿੱਚ ਗਾਇਕਾ ਨੇਹਾ ਭਸੀਨ ਨੇ ਕਿਹਾ ਸੀ ਕਿ ਬਹੁਤ ਸੈਕਸਿਸਟ ਸਮਾਜ ਵਿੱਚ ਰਹਿੰਦਿਆਂ ਅਨੂ ਮਲਿਕ ਇੱਕ ਪ੍ਰੀਡੇਟਰ ਹੈ।