ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ : ਅਨੂਪ ਜਲੋਟਾ ਨੂੰ ਆਈਸੋਲੇਸ਼ਨ 'ਚ ਰੱਖਿਆ, ਯੂਰਪ ਤੋਂ ਮੁੰਬਈ ਪਰਤੇ ਸਨ

ਭਜਨ ਗਾਇਕ ਅਨੂਪ ਜਲੋਟਾ ਨੂੰ ਆਈਸੋਲੇਸ਼ਨ (ਇਕੱਲੇ ਕਮਰੇ ਅੰਦਰ) 'ਚ ਰੱਖਿਆ ਗਿਆ ਹੈ। ਅਨੂਪ ਹਾਲ ਹੀ ਵਿੱਚ ਯੂਰਪ ਤੋਂ ਵਾਪਸ ਆਏ ਹਨ। ਦਰਅਸਲ, ਅਨੂਪ ਜਲੋਟਾ ਯੂਰਪ ਦੇ ਹਾਲੈਂਡ, ਜਰਮਨੀ, ਲੈਸਟਰ ਅਤੇ ਲੰਦਨ ਜਿਹੇ 4 ਸ਼ਹਿਰਾਂ 'ਚ ਆਪਣੇ ਸ਼ੋਅ ਕਰਨ ਤੋਂ ਬਾਅਦ ਅੱਜ ਮੰਗਲਵਾਰ ਸਵੇਰੇ 4 ਵਜੇ ਤੋਂ ਲੰਦਨ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਜਿੱਥੋਂ ਉਸ ਨੂੰ ਸਿੱਧਾ ਮਿਰਾਜ ਹੋਟਲ ਲਿਜਾਇਆ ਗਿਆ। ਕੋਰੋਨਾ ਵਾਇਰਸ ਦੇ ਜ਼ੋਖਮ ਕਾਰਨ ਉਨ੍ਹਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
 

 

ਅਨੂਪ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਮੈਂ ਬੀਐਮਸੀ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਡਾਕਟਰੀ ਦੇਖਭਾਲ ਲਈ ਧੰਨਵਾਦੀ ਹਾਂ। ਮੈਨੂੰ ਸਿੱਧਾ ਹਵਾਈ ਅੱਡੇ ਤੋਂ ਮਿਰਾਜ ਹੋਟਲ ਲਿਜਾਇਆ ਗਿਆ। ਮੇਰੇ ਕੋਲ ਡਾਕਟਰਾਂ ਦੀ ਟੀਮ ਵੀ ਭੇਜੀ ਗਈ। ਮੈਂ ਸਾਰੇ ਯਾਤਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੈਂਡਿੰਗ ਕਰਦੇ ਹੀ ਟੀਮ ਦੇ ਨਾਲ ਕ੍ਰੋਆਪ੍ਰੇਟ ਕਰਕੇ ਸਿਹਤ ਜਾਂਚ ਕਰਵਾਉਣ।"
 

 

ਕੋਰੋਨਾ ਵਾਇਰਸ ਕਾਰਨ ਮਨੋਰੰਜਨ ਉਦਯੋਗ 'ਚ ਵੀ ਡਰ ਹੈ। ਜ਼ਿਆਦਾਤਰ ਫਿਲਮਾਂ ਅਤੇ ਟੀਵੀ ਸ਼ੋਅ ਦੀ ਸ਼ੂਟਿੰਗ ਰੁੱਕ ਗਈ ਹੈ। ਇਸ ਵਿਚਕਾਰ ਰਸ਼ਮੀ ਦੇਸਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਸ਼ਮੀ ਸ਼ੋਅ 'ਨਾਗਿਨ' ਦੇ ਸੈੱਟ 'ਤੇ ਆਪਣਾ ਟੈਸਟ ਕਰਵਾ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anup Jalota Kept In Isolation At Mumbai Hotel As He Returns From London