ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Crime Patrol 'ਚ ਹੋਵੇਗੀ ਤੁਹਾਡੇ ਮਨਪਸੰਦ ਅਦਾਕਾਰ ਦੀ ਵਾਪਸੀ, ਨਵਾਂ ਪ੍ਰੋਮੋ ਜਾਰੀ 

ਅਦਾਕਾਰ ਅਨੂਪ ਸੋਨੀ ਜੋ 'ਕ੍ਰਾਈਮ ਪੈਟਰੋਲ' ਦਾ ਹਰਮਨਪਿਆਰਾ ਚਿਹਰਾ ਸਨ, ਉਹ ਮੁੜ ਇਸ ਅਪਰਾਧ ਸੀਰੀਜ਼ 'ਚ ਮੇਜ਼ਬਾਨ ਵਜੋਂ ਵਾਪਸੀ ਕਰਨਗੇ। ਉਹ ਸ਼ੋਅ ਵਿੱਚ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ। ਛੋਟੇ ਪਰਦੇ ਉੱਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਵਿੱਚ ਅਸਲ ਜੀਵਨ ਵਿੱਚ ਵਾਪਰੀਆਂ ਘਟਨਾਵਾਂ ਨੂੰ ਨਾਟਕੀ ਰੂਪ ਵਿੱਚ ਦਿਖਾਇਆ ਜਾਂਦਾ ਹੈ।


ਇਸ ਵਾਰ ਅਨੂਪ ਦਾੜ੍ਹੀ ਵਾਲੀ ਦਿਖ ਵਿੱਚ ਨਜ਼ਰ ਆਉਣਗੇ ਅਤੇ ਉਸ ਹੀ ਦਿੜ੍ਹਤਾ ਨਾਲ ਹਰ ਗਲੀ ਅਤੇ ਨੁੱਕੜ ਵਿੱਚ ਹੋਣ ਵਾਲੇ ਅਪਰਾਧਾਂ ਬਾਰੇ ਮਜ਼ਬੂਤੀ ਨਾਲ ਗੱਲ ਕਰਨਗੇ ਜਿਸ ਤਰ੍ਹਾਂ ਉਹ ਪਹਿਲਾਂ ਕਰਦੇ ਸਨ।

 

 


 

ਅਭਿਨੇਤਾ ਨੇ ਹਾਲ ਹੀ ਵਿੱਚ ਸ਼ੋਅ ਦੇ ਪ੍ਰੋਮੋ ਦੀ ਸ਼ੂਟਿੰਗ ਕੀਤੀ ਹੈ, ਜੋ ਛੇਤੀ ਹੀ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਚੈਨਲ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ।


ਅਨੂਪ ਨੇ ਬਿਆਨ ਦਿੱਤਾ ਹੈ ਕਿ ਮੈਂ ਇਸ ਸ਼ੋਅ ਨਾਲ ਸੱਤ ਸਾਲ ਜੁੜਿਆ ਰਿਹਾ। ਇਸ ਲਈ ਮੈਂ ਫ਼ੈਸਲਾ ਲਿਆ ਸੀ ਕਿ ਮੈਂ ਇਸ ਤੋਂ ਬਰੇਕ ਲੈ ਕੇ ਆਪਣੇ ਬਾਕੀ ਪ੍ਰੋਜੈਕਟਾਂ ਵੱਲ ਧਿਆਨ ਦੇਵਾਂਗਾ। 15 ਮਹੀਨੇ ਬਾਅਦ ਸ਼ੋਅ ਨਾਲ ਮੁੜ ਜੁੜ ਕੇ ਚੰਗਾ ਲੱਗ ਰਿਹਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anup Soni Back On Crime Patrol: Sony Entertainment Television Episodes: