ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦੇ ਬਿਆਨ ’ਤੇ ਅਨੁਪਮ ਖੇਰ ਦਾ ਬਿਆਨ ਆਇਆ ਸਾਹਮਣੇ

ਜੰਮੂ–ਕਸ਼ਮੀਰ ਦੇ ਪੁਲਵਾਮਾ ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਚ ਸਾਰਾ ਦੇਸ਼ ਹੀ ਸਦਮੇ ਚ ਹੈ। ਇਸ ਹਮਲੇ ਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਬਿਆਨ ਵੀ ਕਾਫੀ ਸੁਰਖੀਆਂ ਚ ਹੈ। ਸਿੱਧੂ ਦੇ ਬਿਆਨ ਮਗਰੋਂ ਖ਼ਬਰ ਹੈ ਕਿ ਕਪਿਲ ਸ਼ਰਮਾ ਦੇ ਸ਼ੋਅ ਦ ਕਪਿਲ ਸ਼ਰਮਾ ਤੋਂ ਬਾਹਰ ਕਰ ਦਿੱਤਾ ਗਿਆ ਹੈ। ਹੁਣ ਅਨੁਪਮ ਖੇਰ ਨੇ ਵੀ ਸਿੱਧੂ ਦੇ ਬਿਆਨ ਤੇ ਟਿੱਪਣੀ ਕੀਤੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਦਰਅਸਲ, ਇੱਕ ਯੂਜ਼ਰ ਨੇ ਅਨੁਪਰ ਖੇਰ ਤੋਂ ਸਵਾਲ ਕਰਦਿਆਂ ਪੁੱਛਿਆ, ਕਮਿਊਨੀਸਟ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ? #NavjotSinghSidhu?#AskAnupam'

 

ਇਸ ਦੇ ਜਵਾਬ ਚ ਅਨੁਪਮ ਖੇਰ ਨੇ ਲਿਖਿਆ, ਕਦੇ–ਕਦੇ ਜਦੋਂ ਤੁਸੀਂ ਬਹੁਤ ਜ਼ਿਆਦਾ ਗੱਲ ਕਰਦੇ ਹੋ ਤਾਂ ਗਲਤ ਵੀ ਬੋਲਣ ਲੱਗਦੇ ਹੋ।

 

 

 

 

ਕੀ ਕਿਹਾ ਸੀ ਸਿੱਧੂ ਨੇ

 

ਦਰਅਸਲ, ਸਿੱਧੂ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਸੀ, ਕੁੱਝ ਲੋਕਾਂ ਕਾਰਨ ਕੀ ਤੁਸੀਂ ਪੂਰੇ ਮੁਲਕ ਨੂੰ ਗਲਤ ਠਹਿਰਾ ਸਕਦੇ ਹੋ ਤੇ ਕੀ ਇੱਕ ਇਨਸਾਨ ਨੂੰ ਦੋਸ਼ੀ ਠਹਿਰਾ ਸਕਦੇ ਹੋ?

 

ਸਿੱਧੂ ਨੇ ਇਹ ਵੀ ਕਿਹਾ ਸੀ ਇਹ ਹਮਲਾ ਧੋਖੇਬਾਜ਼ੀ ਦੀ ਨਿਸ਼ਾਨੀ ਹੈ ਤੇ ਉਹ ਇਸਦੀ ਸਖਤ ਨਿੰਦਾ ਕਰਦੇ ਹਨ। ਹਿੰਸਾ ਦੀ ਹਮੇਸ਼ਾ ਨਿਖੇਧੀ ਹੋਣੀ ਚਾਹੀਦੀ ਹੈ ਤੇ ਜਿਸਦੀ ਗਲਤੀ ਹੈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਅਰਚਨਾਪੂਰਨ ਸਿੰਘ ਨੇ ਸ਼ੂਟ ਕੀਤੇ ਸ਼ੋਅ ਦੇ ਦੋ ਐਪੀਸੋਡ

 

ਏਐਨਆਈ ਨੂੰ ਦਿੱਤੇ ਇੱਕ ਇੰਟਰਵੀਊ ਚ ਅਰਚਨਾਪੂਰਨ ਸਿੰਘ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸ਼ੋਅ ਦੇ ਦੋ ਐਪੀਸੋਡ ਸ਼ੂਟ ਕੀਤੇ ਹਨ। ਪਰ ਹਾਲੇ ਉਹ ਆਰਜ਼ੀ ਤੌਰ ਤੇ ਹੀ ਇਸ ਸ਼ੋਅ ਦਾ ਹਿੱਸਾ ਬਣਨਗੀ। ਇਹ ਐਪੀਸੋਡ 9 ਅਤੇ 13 ਫਰਵਰੀ ਨੂੰ ਸ਼ੂਟ ਕੀਤੇ ਗਏ ਸਨ ਪਰ ਹਾਲੇ ਉਹ ਸ਼ੋਅ ਚ ਸਿੱਧੂ ਦੀ ਥਾਂ ਲੈਣਗੀ ਜਾਂ ਨਹੀਂ ਇਹ ਹਾਲੇ ਪੱਕਾ ਨਹੀਂ ਹੋ ਸਕਿਆ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anupam Khers statement came in the statement of Navjot Singh Sidhu