ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮਕਾਰ ਅਨੁਰਾਗ ਕਸ਼ੱਯਪ ਦੀ ਧੀ ਨੂੰ ਧਮਕੀ ਦੇਣ ਵਾਲੇ ਟ੍ਰੋਲਰ ਖਿਲਾਫ਼ FIR

ਫ਼ਿਲਮਕਾਰ ਅਨੁਰਾਗ ਕਸ਼ਯਪ (Anurag Kashyap) ਨੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਯੂਜ਼ਰ ਖਿਲਾਫ ਇਕ ਮਾਮਲਾ ਦਰਜ ਕਰਵਾਇਆ ਹੈ। ਇਸ ਯੂਜ਼ਰ ਨੇ ਉਨ੍ਹਾਂ ਦੀ ਧੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ।

 

ਅਨੁਰਾਗ ਨੇ ਟ੍ਰੋਲਰ ਖਿਲਾਫ ਐਫ਼ਆਈਆਰ ਦਰਜ ਕਰਾਉਣ ਲਈ ਟਵਿੱਟਰ ਤੇ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ ਹੈ।

 

ਦੱਸ ਦੇਈੇਏ ਕਿ ਕਸ਼ਯਪ ਨੇ ਬਲਾਤਕਾਰ ਦੀ ਧਮਕੀ ਬਾਰੇ ਚਿੰਤਾ ਪ੍ਰਗਟਾਉਂਦਿਆਂ ਇਕ ਟਵੀਟ ਕੀਤਾ ਸੀ। ਉਨ੍ਹਾਂ ਦੀ ਧੀ ਆਲੀਆ ਨੂੰ ਮੋਦੀ ਹਮਾਇਤੀ ਹੋਣ ਦਾ ਦਾਅਵਾ ਕਰਨ ਵਾਲੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਸੀ।

 

ਕਸ਼ਯਪ ਨੇ ਇਸ ਦੌਰਾਨ ਮੋਦੀ ਨੂੰ ਇਕ ਟਵੀਟ ਚ ਟੈਗ ਕੀਤਾ ਤੇ ਉਨ੍ਹਾਂ ਨੂੰ ਬਹੁਮਤ ਦੀ ਵਧਾਈੇ ਦਿੰਦਿਆਂ ਉਨ੍ਹਾਂ ਦੇ ਹਮਾਇਤੀ ਹੋਣ ਦਾ ਦਾਅਵਾ ਕਰਨ ਵਾਲੇ ਉਕਤ ਧਮਕੀ ਦੇ ਰਹੇ ਯੂਜ਼ਰ ਬਾਰੇ ਪੁਛਿਆ ਕਿ ਅਜਿਹੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ।

 

ਕਸ਼ਯਪ ਨੇ ਟ੍ਰੋਲਰ ਦੁਆਰਾ ਉਨ੍ਹਾਂ ਦੀ ਧੀ ਦੀ ਇੰਸਟਾਗ੍ਰਾਮ ਤਸਵੀਰ ਤੇ ਪੋਸਟ ਕੀਤੀ ਗਈਆਂ ਟਿੱਪਣੀਆਂ ਦਾ ਸਕਰੀਨ ਸ਼ਾਟ ਮੋਦੀ ਨੂੰ ਟਵੀਟ ਕੀਤਾ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anurag Kashyap filed fir against the troller of his daughter