ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੁਸ਼ਕਾ ਸ਼ਰਮਾ ਬਣੇ ਫ਼ਾਰਚੂਨ ਇੰਡੀਆ ਦੇ ਸਭ ਤੋਂ ਤਾਕਤਵਰ ਔਰਤ

ਅਨੁਸ਼ਕਾ ਸ਼ਰਮਾ ਬਣੇ ਫ਼ਾਰਚੂਨ ਇੰਡੀਆ ਦੇ ਸਭ ਤੋਂ ਤਾਕਤਵਰ ਔਰਤ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਨਾਂਅ ਫ਼ਾਰਚੂਨ ਇੰਡੀਆ ਦੀ 2019 ਦੀਆਂ ਚੋਟੀ ਦੀਆਂ 50 ਸਭ ਤੋਂ ਵੱਧ ਤਾਕਤਵਰ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਾਲ 2008 ਦੌਰਾਨ ਫ਼ਿਲਮ ‘ਰੱਬ ਨੇ ਬਨਾ ਦੀ ਜੋੜੀ’ ਰਾਹੀਂ ਬਾਲੀਵੁੱਡ ’ਚ ਆਪਣੀ ਆਮਦ ਦਾ ਝੰਡਾ ਗੱਡਣ ਵਾਲੀ ਅਨੁਸ਼ਕਾ ਸ਼ਰਮਾ ਇਸ ਸੂਚੀ ਵਿੱਚ 39ਵੇਂ ਨੰਬਰ ਉੱਤੇ ਹੈ। ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਵਿੱਚੋਂ ਉਨ੍ਹਾਂ ਦੀ ਉਮਰ ਸਭ ਤੋਂ ਘੱਟ ਹੈ।

 

 

‘ਫ਼ਾਰਚੂਨ ਇੰਡੀਆ’ ਨੇ ਅਦਾਕਾਰਾ ਬਾਰੇ ਲਿਖਿਆ ਹੈ ਕਿ ਅਨੁਸ਼ਕਾ ਸ਼ਰਮਾ ਨਾ ਸਿਰਫ਼ ਆਪਣੀ ਕਲੋਦਿੰਗ ਲਾਈਨ ਨੁਸ਼ ਸਮੇਤ ਕਈ ਹੋਰ ਬ੍ਰਾਂਡ ਜਿਵੇਂ ਨਿਵੀਆ, ਐਲੇ18, ਮਿੰਤਰਾ ਤੇ ਲਾਵੀ ਦਾ ਇੱਕ ਚਿਹਰਾ ਹਨ; ਸਗੋਂ ਇੱਕ ਨਿਰਮਾਤਾਵੀ ਹਨ। ਉਨ੍ਹਾਂ ‘ਕਲੀਨ ਸਲੇਟਸ’ ਨਾਂਅ ਦੀ ਪ੍ਰੋਡਕਸ਼ਨ ਤਦ ਸਥਾਪਤ ਕੀਤੀ ਸੀ; ਜਦੋਂ ਉਹ 25 ਸਾਲਾਂ ਦੇ ਸਨ।

 

 

ਅਨੁਸ਼ਕਾ ਸ਼ਰਮਾ ਨੇ ‘ਐੱਨਐੱਚ 1’, ‘ਫ਼ਿਲੌਰੀ’ ਤੇ ‘ਪਰੀ’ ਜਿਹੀਆਂ ਤਿੰਨ ਘੱਟ ਬਜਟ ਦੀਆਂ ਹਿੰਦੀ ਫ਼ਿਲਮਾਂ ਬਣਾਈਆਂ ਹਨ। ਇਸ ਹਰੇਕ ਫ਼ਿਲਮ ਨੇ ਲਗਭਗ 40–40 ਕਰੋੜ ਰੁਪਏ ਤੱਕ ਦੀ ਕਮਾਈ ਕੀਤੀ ਹੈ। ਬਾਲੀਵੁੱਡ ਤੋਂ ਪਰ੍ਹਾਂ ਜਾ ਕੇ ਕਲੀਨ ਸਲੇਟ ਫ਼ਿਲਮਜ਼ ਨੇ ਇੱਕ ਫ਼ੀਚਰ ਫ਼ਿਲਮ ‘ਬੁਲਬੁਲ’ ਤੇ ਇੱਕ ਵੈੱਬ ਸੀਰੀਜ਼ ‘ਮਾਈ’ ਬਣਾਉਣ ਲਈ ਨੈੱਟਫ਼ਲਿਕਸ ਨਾਲ ਵੀ ਸਮਝੌਤਾ ਕੀਤਾ ਹੈ।

 

 

ਹੁਣ ਅਨੁਸ਼ਕਾ ਐਮੇਜ਼ੌਨ ਪ੍ਰਾਈਮ ਵਿਡੀਓ ਲਈ ਵੀ ਇੱਕ ਵੈੱਬ–ਸੀਰੀਜ਼ ਤਿਆਰ ਕਰਨ ਉੱਤੇ ਵੀ ਕੰਮ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anushka Sharma now Fortune India s most powerful woman