ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੁਸ਼ਕਾ ਸ਼ਰਮਾ ਨੇ ਸ਼ੇਅਰ ਕੀਤੀ ਇੰਸਟਾਗ੍ਰਾਮ 'ਤੇ ਫ਼ੋਟੋ, ਅਰਜੁਨ ਕਪੂਰ ਨੇ ਕੀਤਾ ਕੁਮੈਂਟ 

ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਫ਼ੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕੌਫੀ ਦੇ ਨਾਲ ਸੂਰਜ ਦਾ ਆਨੰਦ ਲੈਂਦੀ ਦਿਖਾਈ ਦੇ ਰਹੀ ਹੈ। ਫ਼ੋਟੋ ਸ਼ੇਅਰ ਕਰਦੇ ਸਮੇਂ ਅਨੁਸ਼ਕਾ ਲਿਖਦੀ ਹੈ ਕਿ ਹੋਰ ਇਸੇ ਤਰ੍ਹਾਂ ਸਾਡੇ ਘਰ ਦੀ ਬਾਲਕਨੀ 'ਤੇ ਢੱਲਦੇ ਸੂਰਜ ਦੀ ਰੋਸ਼ਨੀ ਵਿੱਚ ਇੱਕ ਕੌਫੀ ਯਾਦਗਾਰ ਬਣ ਗਈ। ਅਨੁਸ਼ਕਾ ਨੇ ਇਸ ਤਸਵੀਰ ਦਾ ਸਿਹਰਾ ਵਿਰਾਟ ਕੋਹਲੀ ਨੂੰ ਦਿੱਤਾ ਅਤੇ ਲਿਖਿਆ- ਮੇਰੇ ਪਿਆਰ ਨੇ ਇਸ ਪਲ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਅਨੁਸ਼ਕਾ ਸ਼ਰਮਾ ਦੀ ਇਸ ਤਸਵੀਰ 'ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਟਿੱਪਣੀ ਕੀਤੀ ਹੈ।

 

 

ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਅਰਜੁਨ ਕਪੂਰ ਨੇ ਇਸ ਫ਼ੋਟੋ 'ਤੇ ਅਨੁਸ਼ਕਾ ਸ਼ਰਮਾ ਨੂੰ ਟਰੋਲ ਕਰਦੇ ਹੋਏ ਇੱਕ ਮਜ਼ੇਦਾਰ ਟਿੱਪਣੀ ਕੀਤੀ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ। 
 

ਅਰਜੁਨ ਕਪੂਰ ਲਿਖਦੇ ਹਨ ਕਿ ਸੋਕਸ ਦੀ ਡਰਾਈਕਲੀਨਿੰਗ ਮਾਸ਼ਾੱਲਾਹ ਲੱਗ ਰਹੀ ਹੈ।

 

 

 

ਕੰਮ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਰਕੁਲ ਪ੍ਰੀਤ ਸਿੰਘ ਨਾਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਹ ਇੱਕ ਕਾਮੇਡੀ ਫ਼ਿਲਮ ਹੈ ਜਿਸ ਦੇ ਨਾਮ ਦਾ ਅਜੇ ਫ਼ੈਸਲਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਨੂੰ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਬਾਇਓਪਿਕ ਵਿੱਚ ਵੇਖਿਆ ਜਾ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anushka Sharma Photo Arjun Kapoor Troll Anushka Sharma Says Socks Ki Dry Cleaning Mashallah